ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੇਅਰ ਵੱਲੋਂ ਡਰੇਨ ਦੀ ਸਫ਼ਾਈ ਦਾ ਕੰਮ ਮੁਕੰਮਲ ਕਰਨ ਦਾ ਦਾਅਵਾ

08:20 AM Jun 19, 2024 IST
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਮੇਅਰ ਸ਼ੈਲੀ ਓਬਰਾਏ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਜੂਨ
ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨੇ ਅੱਜ ਕਿਹਾ ਕਿ ਦਿੱਲੀ ਨਗਰ ਨਿਗਮ ਨੇ ਚਾਰ ਫੁੱਟ ਤੋਂ ਵੱਧ ਡੂੰਘੇ ਨਾਲਿਆਂ ਦੇ 92 ਫੀਸਦੀ ਗਾਰਾ ਕੱਢਣ ਦਾ ਕੰਮ ਪੂਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਨਗਰ ਨਿਗਮ ਸ਼ਹਿਰ ਵਿੱਚ ਬਰਸਾਤ ਦੇ ਮੌਸਮ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਤਿਆਰੀ ਕਰ ਰਿਹਾ ਹੈ। ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਓਬਰਾਏ ਨੇ ਦਾਅਵਾ ਕੀਤਾ ਕਿ ਐੱਮਸੀਡੀ ਨੇ ਆਗਾਮੀ ਬਰਸਾਤ ਦੇ ਮੌਸਮ ਵਿੱਚ ਪਾਣੀ ਭਰਨ ਤੋਂ ਰੋਕਣ ਲਈ ਮੌਨਸੂਨ ਕਾਰਜ ਯੋਜਨਾ ਦੇ ਪਹਿਲੇ ਪੜਾਅ ਨੂੰ ਲਾਗੂ ਕਰ ਦਿੱਤਾ ਹੈ। ਨਗਰ ਨਿਗਮ ਕੋਲ ਲਗਭਗ 713 ਡਰੇਨਾਂ ਹਨ, ਜੋ ਚਾਰ ਫੁੱਟ ਤੋਂ ਵੱਧ ਡੂੰਘੀਆਂ ਹਨ ਅਤੇ 20,000 ਡਰੇਨਾਂ ਚਾਰ ਫੁੱਟ ਤੋਂ ਘੱਟ ਡੂੰਘੀਆਂ ਹਨ। ਉਨ੍ਹਾਂ ਕਿਹਾ ਕਿ ਐੱਮਸੀਡੀ ਨੇ ਚਾਰ ਫੁੱਟ ਤੋਂ ਵੱਧ ਡੂੰਘੇ 92 ਫੀਸਦੀ ਡਰੇਨਾਂ ਅਤੇ ਚਾਰ ਫੁੱਟ ਤੋਂ ਘੱਟ ਡੂੰਘੇ 85 ਫੀਸਦੀ ਡਰੇਨਾਂ ਦੀ ਸਫਾਈ ਪੂਰੀ ਕਰ ਲਈ ਹੈ। ਨਗਰ ਨਿਗਮ ਕੋਲ 70-80 ਸਥਾਈ ਇਲੈਕਟ੍ਰਿਕ ਪੰਪ ਅਤੇ ਲਗਭਗ 500 ਅਸਥਾਈ ਇਲੈਕਟ੍ਰਿਕ ਪੰਪ ਹਨ। ਮੌਸਮ ਵਿਭਾਗ ਮੁਤਾਬਕ ਇਸ ਮਹੀਨੇ ਦੇ ਅੰਤ ਤੱਕ ਦਿੱਲੀ ਵਿੱਚ ਮੌਨਸੂਨ ਦੇ ਆਉਣ ਦੀ ਸੰਭਾਵਨਾ ਹੈ। ਐਕਸ਼ਨ ਪਲਾਨ ਦੇ ਪਹਿਲੇ ਪੜਾਅ ਦੇ ਹਿੱਸੇ ਵਜੋਂ ਐੱਮਸੀਡੀ ਨੇ ਸੀਜ਼ਨ ਦੌਰਾਨ ਲੋਕਾਂ ਨੂੰ ਦਰਪੇਸ਼ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਲਈ ਹੈੱਡਕੁਆਰਟਰ ਪੱਧਰ ਦੇ ਨਾਲ-ਨਾਲ ਸਾਰੇ 12 ਜ਼ੋਨਾਂ ਵਿੱਚ ਕੰਟਰੋਲ ਰੂਮ ਤਿਆਰ ਕੀਤੇ ਹਨ। ਤਤਕਾਲ ਜਵਾਬ ਟੀਮਾਂ ਨੂੰ ਐੱਮਸੀਡੀ ਜ਼ੋਨਾਂ ਵਿੱਚ ਤਾਇਨਾਤ ਕੀਤਾ ਗਿਆ ਹੈ, ਜਿਸ ਵਿੱਚ ਪਾਣੀ ਭਰਨ ਦੇ ਕਮਜ਼ੋਰ ਖੇਤਰਾਂ ਦੀ ਪਛਾਣ ਕਰਨ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਮੇਅਰ ਨੇ ਅੱਗੇ ਕਿਹਾ ਕਿ ਕਾਰਜ ਯੋਜਨਾ ਦਾ ਦੂਜਾ ਟੀਚਾ ਪਾਣੀ ਦੇ ਨਿਕਾਸ ਲਈ ਵਰਤੇ ਜਾਂਦੇ ਇਲੈਕਟ੍ਰਿਕ ਪੰਪਾਂ ਨੂੰ ਵਧਾਉਣ ਦਾ ਹੈ।

Advertisement

Advertisement