For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਸੀਟੀਵੀ ਦੀ ਨਿਗਰਾਨੀ ਹੇਠ ਹੋਵੇਗਾ ਸ਼ਹਿਰ

07:10 AM Apr 28, 2024 IST
ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਸੀਟੀਵੀ ਦੀ ਨਿਗਰਾਨੀ ਹੇਠ ਹੋਵੇਗਾ ਸ਼ਹਿਰ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਅਪਰੈਲ
ਸਮਾਰਟ ਸਿਟੀ ਪ੍ਰਾਜੈਕਟ ਤਹਿਤ ਹੁਣ ਸ਼ਹਿਰ ’ਚ ਇੱਕ ਹੋਰ ਸਹੂਲਤ ਪੂਰੀ ਹੋਣ ਜਾ ਰਹੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ਹਿਰ ਸੀਸੀਟੀਵੀ ਕੈਮਰੇ ਦੀ ਨਿਗਰਾਨੀ ’ਚ ਹੋਵੇਗਾ। ਨਗਰ ਨਿਗਮ ਪ੍ਰਾਈਵੇਟ ਕੰਪਨੀ ਦੀ ਮਦਦ ਨਾਲ ਸ਼ਹਿਰ ਭਰ ’ਚ 1442 ਸੀਸੀਟੀਵੀ ਕੈਮਰੇ ਲਾਉਣ ਦਾ ਪ੍ਰਾਜੈਕਟ ਪੂਰਾ ਕਰਨ ਦੀ ਤਿਆਰੀ ਕਰ ਰਹੀ ਹੈ। 90 ਫੀਸਦੀ ਕੰਮ ਪੂਰਾ ਹੋ ਚੁੱਕਿਆ ਹੈ ਤੇ 145 ਦੇ ਕਰੀਬ ਸੀਸੀਟੀਵੀ ਕੈਮਰੇ ਬਚੇ ਹਨ, ਜੋ ਪੂਰੇ ਸ਼ਹਿਰ ’ਚ ਲਾਏ ਜਾਣੇ ਹਨ। ਇਨ੍ਹਾਂ ਸੀਸੀਟੀਵੀ ਕੈਮਰਿਆਂ ਦਾ ਸਭ ਤੋਂ ਵੱਡਾ ਫਾਇਦਾ ਜਿੱਥੇ ਸ਼ਹਿਰ ਨੂੰ ਹੋਵੇਗਾ, ਉਥੇਂ ਹੀ ਚੋਣਾਂ ਦੌਰਾਨ ਪੁਲੀਸ ਨੂੰ ਵੀ ਇਸ ਦਾ ਲਾਭ ਮਿਲੇਗਾ। ਸਭ ਤੋਂ ਵੱਡਾ ਲਾਭ ਸੀਸੀਟੀਵੀ ਕੈਮਰਿਆਂ ਦਾ ਇਹ ਹੋਵੇਗਾ ਕਿ ਸ਼ੱਕੀ ਵਾਹਨ ਟ੍ਰੇਸ ਕਰਨ ਦੇ ਨਾਲ-ਨਾਲ ਮੁਲਜ਼ਮਾਂ ’ਤੇ ਵੀ ਨਜ਼ਰ ਰੱਖੀ ਜਾ ਸਕਦੀ ਹੈ। ਨਗਰ ਨਿਗਮ ਅਧਿਕਾਰੀਆਂ ਦੀ ਮੰਨੀਏ ਤਾਂ ਕਰੀਬ 36 ਕਰੋੜ ਦੀ ਲਾਗਤ ਨਾਲ ਸ਼ਹਿਰ ’ਚ ਸੀਸੀਟੀਵੀ ਕੈਮਰੇ ਲਾਏ ਜਾਣ ਦਾ ਪ੍ਰਾਜੈਕਟ ਸੀ। ਇਹ ਪ੍ਰਾਜੈਕਟ ਸਮਾਰਟ ਸਿਟੀ ਤਹਿਤ ਚੱਲ ਰਿਹਾ ਹੈ। 145 ਦੇ ਕਰੀਬ ਸੀਸੀਟੀਵੀ ਕੈਮਰੇ ਲਾਉਣੇ ਅਜੇ ਬਾਕੀ ਹਨ, ਜੋ ਉਮੀਦ ਹੈ ਕਿ ਮਈ ਦੇ ਅੱਧ ਤੱਕ ਲੱਗ ਜਾਣਗੇ। ਸੰਵੇਦਨਸ਼ੀਲ ਖੇਤਰਾਂ ’ਚ ਨਾਈਟ ਵਿਜ਼ਨ ਕੈਮਰੇ ਲਾਏ ਗਏ ਹਨ। ਨਗਰ ਨਿਗਮ ਦੇ ਇੰਜਨੀਅਰ ਸੰਜੇ ਕੋਛੜ ਨੇ ਦੱਸਿਆ ਕਿ ਜਲਦੀ ਹੀ ਇਸ ਪ੍ਰਾਜੈਕਟ ਨੂੰ ਪੂਰਾ ਕਰ ਕੇ ਨਿਗਮ ਦੇ ਹੱਥ ’ਚ ਲਿਆਂਦਾ ਜਾਵੇਗਾ। ਮਗਰੋਂ ਪ੍ਰਸ਼ਾਸਨ ਤੇ ਪੁਲੀਸ ਨਾਲ ਮਿਲ ਕੇ ਕੰਮ ਨੂੰ ਅੱਗੇ ਵਧਾਇਆ ਜਾਵੇਗਾ। ਜੋ ਨਵੀਆਂ ਸਾਈਟਾਂ ਕੰਪਨੀ ਨੂੰ ਦਿੱਤੀਆਂ ਗਈਆਂ ਹਨ, ਉਥੇ ਕੈਮਰੇ ਲੱਗਣੇ ਬਾਕੀ ਹਨ।

Advertisement

Advertisement
Author Image

joginder kumar

View all posts

Advertisement
Advertisement
×