ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਈਸਾਈ ਭਾਈਚਾਰੇ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਮੰਗੀ

07:24 PM Jun 29, 2023 IST

ਪੱਤਰ ਪ੍ਰੇਰਕ

Advertisement

ਧਾਰੀਵਾਲ, 27 ਜੂਨ

ਪਿੰਡ ਡੇਹਰੀਵਾਲ ਦਰੋਗਾ ਦੇ ਡਿਪੂ ਹੋਲਡਰ ਜੋਗਿੰਦਰ ਪਾਲ ਉਰਫ ਬਿੱਟ ਵਲੋਂ ਲੰਘੀ 21 ਜੂਨ ਨੂੰ ਮਸੀਹ ਭਾਈਚਾਰੇ ਨਾਲ ਸਬੰਧਿਤ ਇਕ 15 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਦੇ ਮਾਮਲੇ ਸਬੰਧੀ ਥਾਣਾ ਧਾਰੀਵਾਲ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਪਰ ਅਜੇ ਤੱਕ ਮੁਲਜ਼ਮ ਦੀ ਗ੍ਰਿਫਤਾਰੀ ਨਾ ਹੋਣ ਕਰਕੇ ਮਸੀਹ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਪੰਜਾਬ ਕ੍ਰਿਸਚੀਅਨ ਫੈਡਰੇਸਨ ਦੇ ਪ੍ਰਧਾਨ ਪੀਟਰ ਚੀਦਾ, ਚੇਅਰਮੈਨ ਆਰਿਫ ਮਸੀਹ ਚੌਹਾਨ, ਡਾਇਰੈਕਟਰ ਜਾਰਜ ਮਸੀਹ ਗਿੱਲ,ਜਰਨਲ ਸੈਕਟਰੀ ਵਿੱਕੀ ਰਾਜੂਵਾਲ, ਸੈਕਟਰੀ ਪ੍ਰਗਟ ਰਿਖੀਆ, ਪ੍ਰਧਾਨ ਸੋਨੂੰ ਬਾਹੀਆਂ, ਬਟਾਲਾ ਬਲਾਕ ਪ੍ਰਧਾਨ ਹੈਪੀ ਮਸੀਹ ਆਦਿ ਆਗੂਆਂ ਨੇ ਪਿੰਡ ਡੇਹਰੀਵਾਲ ਦਰੋਗਾ ਵਿਖੇ ਭਾਈਚਾਰੇ ਨਾਲ ਮੀਟਿੰਗ ਕੀਤੀ ਅਤੇ ਮੁਲਜ਼ਮ ਦੀ ਗ੍ਰਿਫਤਾਰੀ ਲੈ ਕੇ ਸੰਘਰਸ਼ ਵਿੱਢਣ ਦੀਆਂ ਤਿਆਰੀਆਂ ਸਬੰਧੀ ਵਿਚਾਰਾਂ ਕੀਤੀਆਂ। ਇਸ ਮੌਕੇ ਫੈਡਰੇਸ਼ਨ ਦੇ ਆਗੂਆਂ ਨੇ ਪੁਲੀਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਜੇ ਮੁਲਜ਼ਮ ਜੋਗਿੰਦਰ ਪਾਲ ਨੂੰ 29 ਜੂਨ ਤੱਕ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਫੈਡਰੇਸ਼ਨ ਵਲੋਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇ। ਇਸ ਮੌਕੇ ਥਾਣਾ ਧਾਰੀਵਾਲ ਤੋਂ ਪਹੁੰਚੇ ਪੁਲੀਸ ਅਧਿਕਾਰੀਆਂ ਨੇ ਮਸੀਹ ਭਾਈਚਾਰੇ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ ਅਤੇ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Advertisement

Advertisement
Tags :
ਈਸਾਈਗ੍ਰਿਫ਼ਤਾਰੀਭਾਈਚਾਰੇਮੰਗੀਮੁਲਜ਼ਮ
Advertisement