ਚਿੱਪ ਵਾਲੇ ਮੀਟਰ ਪੁੱਟ ਕੇ ਦਫ਼ਤਰ ’ਚ ਜਮ੍ਹਾਂ ਕਰਵਾਏ
10:24 AM Oct 13, 2024 IST
Advertisement
ਲਹਿਰਾਗਾਗਾ: ਇਥੋਂ ਦੇ ਪਿੰਡ ਲਦਾਲ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਇਕਾਈ ਪਿੰਡ ਵਿੱਚੋਂ ਚਿੱਪ ਵਾਲੇ ਮੀਟਰ ਪੁੱਟੇ ਗਏ ਅਤੇ ਰਾਮਫਲ ਸਿੰਘ ਜਲੂਰ ਬਲਾਕ ਜਨਰਲ ਸਕੱਤਰ ਲਹਿਰਾਗਾਗਾ ਦੀ ਅਗਵਾਈ ਵਿੱਚ ਦਫਤਰ ਵਿੱਚ ਜਮ੍ਹਾਂ ਕਰਵਾਏ ਗਏ। ਇਸ ਮੌਕੇ ਜਰਨਲ ਸਕੱਤਰ ਰਾਮਪਾਲ ਸਿੰਘ ਜਲੂਰ ਅਤੇ ਖਜ਼ਾਨਚੀ ਲਖਵਿੰਦਰ ਸਿੰਘ ਡੂਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਭੁਗਤ ਰਹੀ ਹੈ, ਕਿਉਂਕਿ ਪੰਜਾਬ ਦੇ ਵਿੱਚ ਧੜਾ ਧੜ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਚਿੱਪ ਵਾਲੇ ਮੀਟਰ ਪਿੰਡਾਂ ਵਿੱਚ ਨਹੀਂ ਲੱਗਣ ਦੇਣਗੇ ਅਤੇ ਜਿੰਨੇ ਵੀ ਮੀਟਰ ਪਹਿਲਾਂ ਲੱਗੇ ਹੋਏ ਹਨ ਉਹ ਕੱਟ ਕੇ ਦਫਤਰਾਂ ਵਿੱਚ ਜਮ੍ਹਾਂ ਕਰਵਾਏ ਜਾਣਗੇ। -ਪੱਤਰ ਪ੍ਰੇਰਕ
Advertisement
Advertisement
Advertisement