For the best experience, open
https://m.punjabitribuneonline.com
on your mobile browser.
Advertisement

ਪੱਤਰਕਾਰਾਂ ਨਾਲ ਧੱਕਾ-ਮੁੱਕੀ ਲਈ ਚੀਨੀ ਅਧਿਕਾਰੀਆਂ ਨੇ ਮੁਆਫ਼ੀ ਮੰਗੀ

08:14 AM Mar 15, 2024 IST
ਪੱਤਰਕਾਰਾਂ ਨਾਲ ਧੱਕਾ ਮੁੱਕੀ ਲਈ ਚੀਨੀ ਅਧਿਕਾਰੀਆਂ ਨੇ ਮੁਆਫ਼ੀ ਮੰਗੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਤਾਇਪੇ (ਤਾਇਵਾਨ), 14 ਮਾਰਚ
ਪੂਰਬੀ ਚੀਨ ਵਿਚ ਸਥਾਨਕ ਪੱਤਰਕਾਰਾਂ ਨਾਲ ਕੀਤੀ ਧੱਕਾ-ਮੁੱਕੀ ਲਈ ਸਿਟੀ ਅਧਿਕਾਰੀਆਂ ਨੇ ਮੁਆਫ਼ੀ ਮੰਗੀ ਹੈ। ਇਹ ਪੱਤਰਕਾਰ ਗੈਸ ਲੀਕ ਕਾਰਨ ਹੋਏ ਧਮਾਕੇ ਵਾਲੀ ਥਾਂ ਦੀ ਰਿਪੋਰਟਿੰਗ ਕਰ ਰਹੇ ਸਨ ਜਦੋਂ ਸਥਾਨਕ ਅਧਿਕਾਰੀਆਂ ਨੇ ਉਨ੍ਹਾਂ ਦੇ ਕੰਮ ਵਿਚ ਦਖ਼ਲ ਦਿੰਦਿਆਂ ਉਨ੍ਹਾਂ ਨੂੰ ਉਥੋਂ ਹਟਾਉਣ ਦੀ ਕੋਸ਼ਿਸ਼ ਕੀਤੀ। ਪੇਈਚਿੰਗ ਨਜ਼ਦੀਕ ਸਾਨਹੇ ਸ਼ਹਿਰ ਦੀ ਅਥਾਰਿਟੀਜ਼ ਨੇ ਪੱਤਰਕਾਰਾਂ ਨਾਲ ਕੀਤੀ ਬਦਸਲੂਕੀ ਲਈ ਜਨਤਕ ਤੌਰ ’ਤੇ ਮੁਆਫ਼ੀ ਮੰਗੀ ਹੈ। ਬੁੱਧਵਾਰ ਨੂੰ ਸ਼ੱਕੀ ਗੈਸ ਲੀਕ ਕਰਕੇ ਹੋਏ ਧਮਾਕੇ ਵਿਚ ਸੱਤ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ ਤੇ 27 ਵਿਅਕਤੀ ਜ਼ਖ਼ਮੀ ਹੋ ਗਏ ਸਨ। ਕਾਬਿਲੇਗੌਰ ਹੈ ਕਿ ਪੱਤਰਕਾਰਾਂ ਖਾਸ ਕਰਕੇ ਵਿਦੇਸ਼ੀ ਰਿਪੋਰਟਰਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਚੀਨ ਵਿਚ ਆਮ ਗੱਲ ਹੈ ਪਰ ਚੀਨ ਨੇ ਕਦੇ ਵੀ ਅਧਿਕਾਰਤ ਤੌਰ ’ਤੇ ਇਹ ਦੋਸ਼ ਨਹੀਂ ਕਬੂਲੇ। ਸਿਟੀ ਦੀ ਅਧਿਕਾਰਤ ਵੈੱਬਸਾਈਟ ’ਤੇ ਪਾਏ ਇਕ ਬਿਆਨ ਵਿਚ ਅਥਾਰਿਟੀਜ਼ ਨੇ ਸੀਸੀਟੀਵੀ ਰਿਪੋਰਟਰਾਂ ਨਾਲ ਕੀਤੀ ਬਦਸਲੂਕੀ ’ਤੇ ‘ਵੱਡਾ ਅਫ਼ਸੋਸ’ ਜਤਾਇਆ ਹੈ। ਬਿਆਨ ਵਿਚ ਕਿਹਾ ਗਿਆ ਕਿ ਅਥਾਰਿਟੀਜ਼ ਵੱਲੋਂ ਧਮਾਕੇ ਵਾਲੀ ਥਾਂ ਤੋਂ ਪੱਤਰਕਾਰਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿਉਂਕਿ ਉਹ ਗੈਸ ਲੀਕ ਕਰਕੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਸਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×