ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੀਨ ਦੀ ਫ਼ੌਜ ਨੇ ਤਾਇਵਾਨ ਦੇ ਚਾਰੇ ਪਾਸੇ ਜੰਗੀ ਅਭਿਆਸ ਸ਼ੁਰੂ ਕੀਤਾ

12:27 PM May 23, 2024 IST

ਪੇਈਚਿੰਗ/ਤਾਇਪੇ, 23 ਮਈ
ਚੀਨ ਦੀ ਫੌਜ ਨੇ ਅੱਜ ਤਾਇਵਾਨ ਦੇ ਆਲੇ-ਦੁਆਲੇ ਦੋ ਦਿਨਾਂ ‘ਸਜ਼ਾ ਅਭਿਆਸ’ ਦੀ ਸ਼ੁਰੂਆਤ ਕੀਤੀ। ਇਸ ਵਿੱਚ ਥਲ, ਜਲ, ਹਵਾਈ ਫੌਜ ਅਤੇ ਰਾਕੇਟ ਫੋਰਸ ਹਿੱਸਾ ਲੈ ਰਹੀਆਂ ਹਨ। ਚੀਨ ਨੇ ਇਹ ਅਭਿਆਸ ਅਜਿਹੇ ਸਮੇਂ ਕੀਤਾ ਹੈ, ਜਦੋਂ ਤਾਇਵਾਨ ਦੇ ਸਵੈ-ਸ਼ਾਸਿਤ ਟਾਪੂ ਦੇ ਨਵੇਂ ਰਾਸ਼ਟਰਪਤੀ ਲਾਈ ਚਿੰਗ-ਤੇ ਨੇ ਦੇਸ਼ 'ਤੇ ਪ੍ਰਭੂਸੱਤਾ ਦੇ ਚੀਨ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ। ਚਾਈਨਾ ਪੀਪਲਜ਼ ਲਿਬਰੇਸ਼ਨ ਆਰਮੀ ਦੀ ਪੂਰਬੀ ਕਮਾਂਡ ਨੇ ਅੱਜ ਸਵੇਰੇ 7:45 ਵਜੇ ਤਾਇਵਾਨ ਦੇ ਆਲੇ-ਦੁਆਲੇ ਸਾਂਝਾ ਫੌਜੀ ਅਭਿਆਸ ਸ਼ੁਰੂ ਕੀਤਾ। ਚੀਨ ਦਾ ਮੰਨਣਾ ਹੈ ਕਿ ਤਾਇਵਾਨ ਨੂੰ ਮੁੱਖ ਭੂਮੀ ਨਾਲ ਇਕਜੁੱਟ ਹੋਣਾ ਚਾਹੀਦਾ ਹੈ ਭਾਵੇਂ ਇਸ ਲਈ ਤਾਕਤ ਦੀ ਵਰਤੋਂ ਕਰਨੀ ਪਏ। ਪੀਐੱਲਏ ਪੂਰਬੀ ਕਮਾਂਡ ਦੇ ਬੁਲਾਰੇ ਲੀ ਸ਼ੀ ਨੇ ਕਿਹਾ, ‘ਇਹ ਅਭਿਆਸ ਤਾਇਵਾਨ ਸੁਤੰਤਰਤਾ ਬਲਾਂ ਦੀਆਂ ਵੱਖਵਾਦੀ ਕਾਰਵਾਈਆਂ ਲਈ ਸਖ਼ਤ ਸਜ਼ਾ ਅਤੇ ਬਾਹਰੀ ਤਾਕਤਾਂ ਵੱਲੋਂ ਦਖਲਅੰਦਾਜ਼ੀ ਅਤੇ ਉਕਸਾਉਣ ਵਿਰੁੱਧ ਸਖ਼ਤ ਚੇਤਾਵਨੀ ਹੈ।’

Advertisement

Advertisement
Advertisement