For the best experience, open
https://m.punjabitribuneonline.com
on your mobile browser.
Advertisement

ਬੱਚਿਆਂ ਨੇ ਨਰਸਰੀ ਗਰੈਜੂਏਸ਼ਨ ਸਮਾਗਮ ’ਚ ਸਮਾਂ ਬੰਨ੍ਹਿਆ

08:50 AM Mar 09, 2024 IST
ਬੱਚਿਆਂ ਨੇ ਨਰਸਰੀ ਗਰੈਜੂਏਸ਼ਨ ਸਮਾਗਮ ’ਚ ਸਮਾਂ ਬੰਨ੍ਹਿਆ
ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਸਕੂਲ ਪ੍ਰਬੰਧਕ। -ਫੋਟੋ: ਕੁਲਦੀਪ ਸਿੰਘ
Advertisement

ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਮਾਰਚ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਕਾਲਕਾ ਜੀ ਨਵੀਂ ਦਿੱਲੀ ਵਿੱਚ ਅੱਜ ਬਸੰਤ ਰੁੱਤ ਨੂੰ ਆਧਾਰ ਬਣਾ ਕੇ ਸਾਲਾਨਾ ਸਮਾਰੋਹ ਦੇ ਰੂਪ ਵਿੱਚ ਨਰਸਰੀ ਗਰੈਜੂਏਸ਼ਨ ਸਮਾਗਮ ‘ਰੇਨਬੋਅ’ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’ ਸ਼ਬਦ ਨਾਲ ਕੀਤੀ ਗਈ, ਜਿਸ ਮਗਰੋਂ ਅਧਿਆਪਕਾਂ ਦੀ ਅਗਵਾਈ ਹੇਠ ਨਰਸਰੀ ਅਤੇ ਪ੍ਰਾਇਮਰੀ ਦੇ ਵਿਦਿਆਰਥੀਆਂ ਨੇ ਮਨੋਰੰਜਨ ਭਰਪੂਰ ਪੇਸ਼ਕਾਰੀਆਂ ਦਿੱਤੀਆਂ।
ਨਿੱਕੇ ਬੱਚਿਆਂ ਦੀਆਂ ਇਨ੍ਹਾਂ ਪੇਸ਼ਕਾਰੀਆਂ ਵਿੱਚ ਸਮਾਜ, ਧਰਮ, ਵਾਤਾਵਰਨ ਤੇ ਸਿਹਤ ਨਾਲ ਸਬੰਧਤ ਗੰਭੀਰ ਮਸਲਿਆਂ ਨੂੰ ਬੜੀ ਸਹਿਜਤਾ ਨਾਲ ਦਰਸ਼ਕਾਂ ਸਾਹਮਣੇ ਰੱਖਿਆ ਗਿਆ। ਹਾਜ਼ਰ ਪਤਵੰਤਿਆਂ ਅਤੇ ਮਾਪਿਆਂ ਨੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਇਸ ਮਗਰੋਂ ਸਕੂਲ ਪ੍ਰਿੰਸੀਪਲ ਹਰਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਜਗਮੀਤ ਕੌਰ ਤੇ ਹੈੱਡ ਮਿਸਟਰਸ ਨਰਿੰਦਰ ਕੌਰ ਨੇ ਸਕੂਲ ਦੀ ਗਵਰਨਿੰਗ ਬਾਡੀ ਦੇ ਚੇਅਰਮੈਨ ਸਤਨਾਮ ਸਿੰਘ, ਸੀਨੀਅਰ ਵਾਈਸ ਚੇਅਰਮੈਨ ਕਮਲਜੀਤ ਸਿੰਘ ਪਰਦੇਸੀ ਅਤੇ ਹੋਰ ਪਤਵੰਤਿਆਂ ਨੂੰ ‘ਜੀ ਆਇਆਂ’ ਆਖਿਆ। ਉਪਰੰਤ ਸਕੂਲ ਪ੍ਰਬੰਧਕਾਂ ਨੇ ਨਰਸਰੀ ਦੇ ਵਿਦਿਆਰਥੀਆਂ ਨੂੰ ਗਰੈਜੂਏਸ਼ਨ ਐਵਾਰਡ ਦਿੱਤੇ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਦਿੱਲੀ ਪੱਧਰ ’ਤੇ ਹੋਏ ‘ਨੈਤਿਕ ਸਿੱਖਿਆ ਇਮਤਿਹਾਨ’ ਵਿੱਚ ਵਿਸ਼ੇਸ਼ ਪ੍ਰਾਪਤੀਆਂ ਵਾਲੇ ਨੌਂ ਵਿਦਿਆਰਥੀਆਂ ਨੂੰ ਸਰਕਲ ਵੱਲੋਂ ਦਿੱਤੀ ਗਈ ਸ਼ੀਲਡ, ਸਰਟੀਫਿਕੇਟ ਅਤੇ ਨਗਦ ਇਨਾਮ ਦੇ ਕੇ ਸਨਮਾਨਿਆ। ਅੰਤ ਵਿੱਚ ਸਤਨਾਮ ਸਿੰਘ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਇਸੇ ਪ੍ਰਕਾਰ ਸਕੂਲ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਣਗੇ ਅਤੇ ਸਕੂਲ ਨੂੰ ਹੋਰ ਤਰੱਕੀ ਦੇ ਮਾਰਗ ’ਤੇ ਲੈ ਜਾਣ ਦੇ ਉਪਰਾਲੇ ਕਰਨਗੇ।

Advertisement

Advertisement
Author Image

sukhwinder singh

View all posts

Advertisement
Advertisement
×