ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੱਚਿਆਂ ਨੇ ਕੀਤਾ ਕਵਿਤਾ ਉਚਾਰਨ

07:25 PM Jun 29, 2023 IST

ਸੁਰਿੰਦਰ ਮਾਵੀ

Advertisement

ਵਿਨੀਪੈੱਗ: ਪੰਜਾਬੀ ਭਾਸ਼ਾ ਨੂੰ ਕੈਨੇਡਾ ਵਿੱਚ ਪ੍ਰਫੁੱਲਿਤ ਕਰਨ ਦੀ ਸੋਚ ਲੈ ਕੇ ਹੋਂਦ ਵਿੱਚ ਆਈ ਐਸੋਸੀਏਸ਼ਨ ਫਾਰ ਪ੍ਰਮੋਸ਼ਨ ਆਫ ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਵਿਨੀਪੈੱਗ ਵੱਲੋਂ ‘ਕਵਿਤਾ ਉਚਾਰਨ ਸਮਾਗਮ’ ਕਰਵਾਇਆ ਗਿਆ। ਇਸ ਦੀ ਪ੍ਰਕਿਰਿਆ ਨੂੰ ਵੱਖ-ਵੱਖ ਉਮਰ ਵਰਗਾਂ ਵਿੱਚ ਵੰਡਿਆ ਗਿਆ ਸੀ ਜਿਸ ਅਨੁਸਾਰ 5 ਤੋਂ 10 ਸਾਲ, 10 ਤੋਂ 15 ਸਾਲ ਅਤੇ 15 ਤੋਂ 18 ਸਾਲ ਦੇ ਬੱਚਿਆਂ ਵੱਲੋਂ ਖ਼ੂਬਸੂਰਤ ਕਵਿਤਾਵਾਂ ਸੁਣਾਈਆਂ ਗਈਆਂ। ਇਸ ਸਮਾਗਮ ਵਿੱਚ ਵੱਡੀ ਗਿਣਤੀ ‘ਚ ਮਾਪੇ ਆਪਣੇ ਬੱਚਿਆਂ ਨੂੰ ਖੂਬਸੂਰਤ ਪੌਸ਼ਾਕਾਂ ਪਹਿਨਾ ਕੇ ਸ਼ਾਮਲ ਹੋਏ। ਸੰਸਥਾ ਦੇ ਪਹਿਲੇ ਹੀ ਸਮਾਗਮ ਨੂੰ ਏਨਾ ਵੱਡਾ ਹੁੰਗਾਰਾ ਮਿਲਿਆ ਦੇਖ ਕੇ ਪ੍ਰਬੰਧਕ ਆਉਣ ਵਾਲੇ ਸਮੇਂ ‘ਚ ਹੋਰ ਵੀ ਸਮਾਗਮ ਕਰਵਾਉਣ ਲਈ ਉਤਸ਼ਾਹਿਤ ਹੋਏ ਹਨ। ਵੱਡੀ ਗਿਣਤੀ ‘ਚ ਆਏ ਬੱਚਿਆਂ ਨੇ ਸਟੇਜ ਉੱਤੇ ਬਹੁਤ ਉਤਸ਼ਾਹ ਨਾਲ ਕਵਿਤਾਵਾਂ ਸੁਣਾਈਆਂ, ਜਿਨ੍ਹਾਂ ਦਾ ਹਾਜ਼ਰੀਨ ਨੇ ਬਹੁਤ ਆਨੰਦ ਮਾਣਿਆ। ਮੁਖਤਿਆਰ ਸਿੰਘ, ਮੰਗਤ ਸਹੋਤਾ, ਬਬਨੀਤ ਕੌਰ, ਮਹਿੰਦਰ ਸਰਾਂ, ਜਗਦੀਪ ਤੂਰ, ਨਵਨੀਤ ਕੌਰ, ਜੈਦੀਪ ਕੌਰ ਅਤੇ ਤਰਨਜੀਤ ਤੂਰ ਵਲੋਂ ਸਮੁੱਚੇ ਸਮਾਗਮ ਦੀ ਕਾਰਵਾਈ ਬਹੁਤ ਸੁਚੱਜੇ ਢੰਗ ਨਾਲ ਚਲਾਈ ਗਈ। ਸਮਾਗਮ ਦੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬਬਨੀਤ ਕੌਰ ਨੇ ਬਾਖੂਬੀ ਨਿਭਾਈ। ਪ੍ਰਬੰਧਕਾਂ ਵੱਲੋਂ ਆਏ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਆਖਿਆ ਗਿਆ ਕਿ ਸਾਡੀ ਸੋਚ ਹੈ ਕਿ ਅਸੀਂ ਪੰਜਾਬੀ ਮਾਂ ਬੋਲੀ ਨੂੰ ਪਬਲਿਕ ਸਕੂਲਾਂ ਤੱਕ ਲੈ ਕੇ ਜਾਈਏ ਤਾਂ ਜੋ ਅਸੀਂ ਕੈਨੇਡਾ ‘ਚ ਪੰਜਾਬੀ ਭਾਸ਼ਾ ਨੂੰ ਪੱਕੇ ਪੈਰੀਂ ਕਰ ਸਕੀਏ, ਪਰ ਇਸ ਲਈ ਸਾਨੂੰ ਤੁਹਾਡੇ ਸਭ ਦੇ ਸਹਿਯੋਗ ਦੀ ਲੋੜ ਹੈ। ਅੰਤ ਵਿੱਚ ਸਮਾਗਮ ‘ਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

Advertisement
Advertisement
Tags :
ਉਚਾਰਨਕਵਿਤਾਕੀਤਾਬੱਚਿਆਂ