ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਭ ਆਸਰਾ ਦੇ ਬੱਚਿਆਂ ਨੇ ਕੀਤੀ ਕੌਮੀ ਮਾਰਗ ਦੀ ਸਫ਼ਾਈ

12:17 PM Nov 06, 2024 IST
ਕੁਰਾਲੀ ਬਾਈਪਾਸ ’ਤੇ ਸਫ਼ਾਈ ਕਰਦੇ ਹੋਏ ਪ੍ਰਭ ਆਸਰਾ ਵਿੱਚ ਰਹਿ ਰਹੇ ਬੱਚੇ।

 

Advertisement

ਮਿਹਰ ਸਿੰਘ
ਕੁਰਾਲੀ, 5 ਨਵੰਬਰ
ਸ਼ਹਿਰ ਦੇ ਬਾਈਪਾਸ ਉੱਤੇ ਦੀਵਾਲੀ ਮੌਕੇ ਲੱਗੀਆਂ ਪਟਾਕਿਆਂ ਦੀਆਂ ਸਟਾਲਾਂ ਕਾਰਨ ਖਿੱਲਰਿਆ ਕੂੜਾ ਪ੍ਰਸ਼ਾਸਨ ਵੱਲੋਂ ਨਾ ਚੁੱਕੇ ਜਾਣ ਮਗਰੋਂ ਅੱਜ ਸਮਾਜ ਸੇਵੀ ਸੰਸਥਾ ‘ਪ੍ਰਭ ਆਸਰਾ’ ਅੱਗੇ ਆਈ ਹੈ। ਸੰਸਥਾ ਵਿੱਚ ਰਹਿ ਰਹੇ ਬੱਚਿਆਂ ਨੇ ਬਾਈਪਾਸ ਦੇ ਕਈ ਕਿਲੋਮੀਟਰ ਹਿੱਸੇ ਦੀ ਸਫ਼ਾਈ ਕੀਤੀ।
ਪਟਾਕਿਆਂ ਦੀ ਮੰਡੀ ਵਜੋਂ ਜਾਣੇ ਜਾਂਦੇ ਸ਼ਹਿਰ ਕੁਰਾਲੀ ਦੇ ਬਾਈਪਾਸ ’ਤੇ ਪਡਿਆਲਾ ਤੋਂ ਲੈ ਕੇ ਬੰਨ੍ਹਮਾਜਰਾ ਤੱਕ ਪ੍ਰਸ਼ਾਸਨ ਨੇ ਨਾ ਅਣ-ਅਧਿਕਾਰਤ ਲੱਗੀਆਂ ਸਟਾਲਾਂ ਖ਼ਿਲਾਫ਼ ਕਾਰਵਾਈ ਕੀਤੀ ਅਤੇ ਨਾ ਹੀ ਇੱਥੇ ਖਿਲਾਰੇ ਕੂੜੇ ਦਾ ਨਿਬੇੜਾ ਕੀਤਾ।
ਸੰਸਥਾ ਦੇ ਪ੍ਰਬੰਧਕ ਰਜਿੰਦਰ ਕੌਰ ਦੀ ਅਗਵਾਈ ਹੇਠ ਬੱਚਿਆਂ ਤੇ ਸੇਵਾਦਾਰਾਂ ਨੇ ਉੱਦਮ ਕਰਦਿਆਂ ਸੰਸਥਾ ਵਿੱਚ ਰਹਿ ਰਹੇ ਬੱਚਿਆਂ ਦੀ ਮਦਦ ਨਾਲ ਪਟਾਕਿਆਂ ਦੀਆਂ ਸਟਾਲਾਂ ਵਲੋਂ ਪਾਇਆ ਖਿਲਾਰਾ ਤੇ ਕੂੜਾ ਕਰਕਟ ਸਮੇਟਿਆ। ਬੱਚਿਆਂ ਨੇ ਕੂੜੇ ਕਰਕਟ ਇਕੱਠਾ ਕਰ ਕੇ ਸਹੀ ਨਿਬੇੜਾ ਕੀਤਾ। ਰਜਿੰਦਰ ਕੌਰ ਨੇ ਦੱਸਿਆ ਕਿ ਪਟਾਕਿਆਂ ਦੀ ਰਹਿੰਦ-ਖੂੰਹਦ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਤੇ ਵਾਤਾਵਰਨ ਨੂੰ ਦੇਖਦਿਆਂ ਉਨ੍ਹਾਂ ਵਲੋਂ ਪਡਿਆਲਾ ਤੋਂ ਸਿੰਘਪੁਰਾ ਚੌਕ ਤੱਕ ਸਫ਼ਾਈ ਕੀਤੀ ਗਈ ਹੈ।

Advertisement
Advertisement