For the best experience, open
https://m.punjabitribuneonline.com
on your mobile browser.
Advertisement

ਕਾਲਕਾ ਤੋਂ ਭੱਜਿਆ ਬੱਚਾ ਅੰਬਾਲਾ ’ਚੋਂ ਬਰਾਮਦ

08:47 AM Apr 17, 2024 IST
ਕਾਲਕਾ ਤੋਂ ਭੱਜਿਆ ਬੱਚਾ ਅੰਬਾਲਾ ’ਚੋਂ ਬਰਾਮਦ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਅੰਬਾਲਾ: ਕਾਲਕਾ ਤੋਂ ਆਪਣੇ ਘਰੋਂ ਗੋਰਖਪੁਰ ਜਾਣ ਲਈ ਨਿਕਲਿਆ ਬੱਚਾ ਐੱਮਡੀਡੀ ਆਫ ਇੰਡੀਆ ਦੀ ਟੀਮ ਨੇ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਤੋਂ ਆਰਪੀਐੱਫ ਰਾਹੀਂ ਬਰਾਮਦ ਕਰ ਕੇ ਮਾਪਿਆਂ ਹਵਾਲੇ ਕਰ ਦਿੱਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅੱਜ ਦੁਪਹਿਰੇ 1 ਵਜੇ ਇਹ ਬੱਚਾ ਪਲੇਟਫਾਰਮ ’ਤੇ ਇਕੱਲਾ ਘੁੰਮ ਰਿਹਾ ਸੀ। ਬੱਚੇ ਦੀ ਡੀਡੀਆਰ ਕਟਵਾਉਣ ਤੋਂ ਬਾਅਦ ਉਸ ਦਾ ਮੈਡੀਕਲ ਕਰਵਾਇਆ ਗਿਆ। ਪੁੱਛ-ਪੜਤਾਲ ਕਰਨ ’ਤੇ ਕਾਫੀ ਦੇਰ ਬਾਅਦ ਬੱਚੇ ਨੇ ਦੱਸਿਆ ਕਿ ਉਹ ਗਾਂਧੀ ਚੌਕ ਕਾਲਕਾ ਦਾ ਰਹਿਣ ਵਾਲਾ ਹੈ। ਉਸ ਨੇ ਆਪਣੀ ਮਾਤਾ ਦੇ ਪਰਸ ਵਿਚੋਂ 500 ਰੁਪਏ ਕੱਢੇ ਤੇ ਆਪਣੇ ਮਾਮੇ ਦੇ ਘਰ ਗੋਰਖਪੁਰ ਜਾਣ ਲਈ ਕਾਲਕਾ ਰੇਲਵੇ ਸਟੇਸ਼ਨ ਪਹੁੰਚਿਆ ਤੇ ਜਿਹੜੀ ਗੱਡੀ ਨਜ਼ਰ ਆਈ ਉਸੇ ਵਿੱਚ ਬੈਠ ਕੇ ਅੰਬਾਲਾ ਪਹੁੰਚ ਗਿਆ। ਸ਼ਾਮ ਨੂੰ ਬੱਚੇ ਦਾ ਪਿਤਾ ਬਾਲ ਭਲਾਈ ਕਮੇਟੀ ਦਫ਼ਤਰ ਪਹੁੰਚਾ, ਜਿੱਥੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਬੱਚਾ ਉਸ ਨੂੰ ਸੌਂਪ ਦਿੱਤਾ ਗਿਆ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

sukhwinder singh

View all posts

Advertisement
Advertisement
×