For the best experience, open
https://m.punjabitribuneonline.com
on your mobile browser.
Advertisement

ਮੁੱਖ ਮੰਤਰੀ ਦੀ ਪਤਨੀ ਤੇ ਭੈਣ ਨੇ ਸੰਭਾਲੀ ਮੀਤ ਹੇਅਰ ਦੀ ਚੋਣ ਮੁਹਿੰਮ

08:48 AM May 25, 2024 IST
ਮੁੱਖ ਮੰਤਰੀ ਦੀ ਪਤਨੀ ਤੇ ਭੈਣ ਨੇ ਸੰਭਾਲੀ ਮੀਤ ਹੇਅਰ ਦੀ ਚੋਣ ਮੁਹਿੰਮ
ਧੂਰੀ ਵਿੱਚ ਚੋਣ ਜਲਸੇ ਦੌਰਾਨ ਡਾ. ਗੁਰਪ੍ਰੀਤ ਕੌਰ ਤੇ ਮਨਪ੍ਰੀਤ ਕੌਰ।
Advertisement

ਬੀਰਬਲ ਰਿਸ਼ੀ
ਧੂਰੀ, 24 ਮਈ
ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਇਨ੍ਹੀਂ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਉਨ੍ਹਾਂ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਖੁਦ ਸੰਭਾਲਦਿਆਂ ਸ਼ਹਿਰ ਵਿੱਚ ਉਪਰੋਥਲੀ ਇੱਕ ਦਰਜਨ ਤੋਂ ਵੱਧ ਵੱਡੇ ਇਕੱਠਾਂ ਵਾਲੇ ਚੋਣ ਜਲਸੇ ਕੀਤੇ।
ਇੱਥੇ ‘ਆਪ’ ਦੇ ਸੀਨੀਅਰ ਆਗੂ ਜਸਵੀਰ ਸਿੰਘ ਜੱਸੀ ਸੇਖੋਂ ਦੀ ਅਗਵਾਈ ਹੇਠ ਭਰਵੀਂ ਇਕੱਤਰਤਾ ਤੋਂ ਇਲਾਵਾ ਸਟੇਟ ਵੇਅਰਹਾਊਸ ਦੇ ਚੇਅਰਮੈਨ ਸਤਿੰਦਰ ਚੱਠਾ ਅਤੇ ਸ਼ੈਲਰ ਐਸੋਸੀਏਸ਼ਨ ਦੇ ਮੋਹਰੀ ਆਗੂ ਬਲਵਿੰਦਰ ਸਿੰਘ ਬਿੱਲੂ ਦੇ ਅਗਵਾਈ ਹੇਠ ਤਿੰਨ ਵੱਖ-ਵੱਖ ਚੋਣ ਇਕੱਠਾਂ ਦੌਰਾ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਸ਼ਹਿਰ ਨੂੰ ਵਿਕਾਸ ਲੀਹਾਂ ’ਤੇ ਕਾਹਲੇ ਕਦਮੀ ਅੱਗੇ ਤੋਰਿਆ ਹੈ ਜਿਸ ਤਹਿਤ ਲੱਡਾ ਟੌਲ ਬੰਦ ਕਰਕੇ ਇਲਾਕੇ ਦੇ ਲੋਕਾਂ ਦੀਆਂ ਜੇਬਾਂ ਵਿੱਚੋਂ ਨਿੱਕਲਦੀ ਮੋਟੀ ਰਾਸ਼ੀ ਬੰਦ ਕਰਵਾਈ। ਸੂਬੇ ਵਿੱਚ 14 ਟੌਲ ਬੰਦ ਕੀਤੇ। ਧੂਰੀ ਸ਼ਹਿਰ ਦੇ ਲੋਕਾਂ ਦੀ ਵੱਡੀ ਮੰਗ ’ਤੇ ਸ਼ਹਿਰ ਵਿੱਚੋਂ ਦੀ ਲੰਘਦੇ ਰਜਵਾਹੇ ਨੂੰ 33 ਕਰੋੜ ਦੀ ਲਾਗਤ ਨਾਲ ਪੂਰਾ ਢਕਿਆ।
ਰੈਫਰ ਸੈਂਟਰ ਬਣ ਚੁੱਕੇ ਧੂਰੀ ਦੇ ਹਸਪਤਾਲ ਦੇ ਨਵੀਨੀਕਰਨ ਲਈ 22 ਕਰੋੜ ਜਾਰੀ ਕੀਤੇ, ਜਿੱਥੇ ਨਵੀਂਆਂ ਆਧੂਨਿਕ ਮਸ਼ੀਨਾ ਤੋਂ ਇਲਾਵਾ ਮਾਹਰ ਡਾਕਟਰ ਤੇ ਸਟਾਫ਼ ਭੇਜਿਆ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਦੇ ਓਐੱਸਡੀ ਪ੍ਰੋਫੈਸਰ ਓਂਕਾਰ ਸਿੰਘ, ਮੈਂਬਰ ਵਕਫ਼ ਬੋਰਡ ਡਾ. ਅਨਵਰ ਭਸੌੜ ਅਤੇ ਹੋਰ ਆਗੂ ਹਾਜ਼ਰ ਸਨ।
ਧੂਰੀ (ਪਵਨ ਕੁਮਾਰ ਵਰਮਾ): ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਚੇਅਰਮੈਨ ਸਤਿੰਦਰ ਸਿੰਘ ਚੱਠਾ ਦੇ ਘਰ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਗੁਰਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਜੋੜਨ ਦੀ ਰਾਜਨੀਤੀ ਕਰਦੀ ਹੈ ਨਾ ਕਿ ਦੂਜੀਆਂ ਪਾਰਟੀਆਂ ਵਾਂਗ ਤੋੜਨ ਦੀ ਨਹੀਂ ਕਰਦੀ। ਇਸ ਮੌਕੇ ਰਾਜਵੰਤ ਸਿੰਘ ਘੁੱਲੀ, ਮੱਖਣ ਗਰਗ, ਅੰਮ੍ਰਿਤ ਬਰਾੜ, ਡਾ. ਅਨਵਰ ਭਸੌੜ, ਅਮਰਦੀਪ ਸਿੰਘ ਧਾਂਦਰਾ, ਜਗਸੀਰ ਸਿੰਘ ਜੱਗਾ ਭੋਜੋਵਾਲੀ, ਬਿੱਟੂ ਭਲਵਾਨ, ਭਿੰਦਾ ਵਿਰਕ, ਬਿੱਲਾ ਸਾਹੀਵਾਲ, ਗੁਰੀ ਮਾਨ, ਜਗਸੀਰ ਸਿੰਘ ਲੱਡਾ ਅਤੇ ਗਗਨ ਲੱਡਾ ਸਣੇ ਹੋਰ ਹਾਜ਼ਰ ਸਨ।

Advertisement

ਐਨਕੇ ਸ਼ਰਮਾ ਦੀ ਭੈਣ ਅਤੇ ਭਰਜਾਈ ਵੱਲੋਂ ਪ੍ਰਚਾਰ

ਘਨੌਰ (ਖੇਤਰੀ ਪ੍ਰਤੀਨਿਧ): ਪਟਿਆਲਾ ਹਲਕੇੇ ਤੋਂ ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਉਨ੍ਹਾਂ ਦੀ ਭੈਣ ਅਤੇ ਭਰਜਾਈ ਨੇ ਹਲਕਾ ਘਨੌਰ ਦੇ ਵੱਖ ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ। ਘਨੌਰ ਦੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸ਼ੇਖੂਪੁਰਾ ਦੀ ਅਗਵਾਈ ਹੇਠ ਕਰਵਾਏ ਗਏ ਇਨ੍ਹਾ ਪ੍ਰੋਗਰਾਮਾਂ ਦੌਰਾਨ ਅਕਾਲੀ ਉਮੀਦਵਾਰ ਦੀ ਭੈਣ ਗੁੱਡੀ ਸ਼ਰਮਾ ਅਤੇ ਭਾਬੀ ਜੋਤੀ ਸ਼ਰਮਾ ਨੇ ਕਿਹਾ ਕਿ ਇੱਥੋਂ ਚਾਰ ਵਾਰ ਸੰਸਦ ਮੈਬਰ ਬਣੇ ਪ੍ਰਨੀਤ ਕੌਰ ਹਮੇਸ਼ਾ ਚੋਣ ਜਿੱਤ ਕੇ ਮਹਿਲਾਂ ਵਿੱਚ ਜਾ ਵੜਦੇ ਸਨ ਤੇ ਮੁੜ ਕੇ ਲੋਕਾਂ ਦੀ ਸਾਰ ਨਹੀਂ ਲੈਂਦੇ। ਗੁੱਡੀ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਨੇ ਪਹਿਲੀ ਵਾਰ ਪਟਿਆਲਾ ਹਲਕੇ ਤੋਂ ਪੇਂਡੂ ਖੇਤਰ ਦੇ ਨੌਜਵਾਨ ਨੂੰ ਟਿਕਟ ਦਿੱਤੀ ਹੈ। ਐਨਕੇ ਸ਼ਰਮਾ ਪੰਜਾਬ ਵਿੱਚ ਮੁੱਖ ਪਾਰਲੀਮਾਨੀ ਸਕੱਤਰ ਰਹਿ ਚੁੱਕੇ ਹਨ, ਇਸ ਦੇ ਬਾਵਜੂਦ ਉਹ ਅੱਜ ਵੀ ਪਿੰਡ ਵਿੱਚ ਹੀ ਰਹਿੰਦੇ ਹਨ। ਇਸ ਮੌਕੇ ਅਕਾਲੀ ਆਗੂ ਭੁਪਿੰਦਰ ਸ਼ੇਖੂਪੁਰ, ਸਰਕਲ ਪ੍ਰਧਾਨ ਸਵਰਨ ਸਿੰਘ ਛਪਾਰ, ਹਰਵਿੰਦਰ ਮਹਿਮੂਦਪੁਰ, ਹਰਿੰਦਰ ਹਰਪਾਲਪੁਰ, ਜੋਗਾ ਮੰਡੋਲੀ ਤੇ ਜਸਪਾਲ ਮਹਿਮਦਪੁਰ ਹਾਜ਼ਰ ਸਨ।

Advertisement
Author Image

joginder kumar

View all posts

Advertisement
Advertisement
×