ਮੁੱਖ ਮੰਤਰੀ ਨੇ ਸੰਦੀਪ ਸਿੰਘ ਨਾਲ ਦੁੱਖ ਵੰਡਾਇਆ
08:46 AM Jul 15, 2024 IST
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 14 ਜੁਲਾਈ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਸਾਬਕਾ ਮੰਤਰੀ ਤੇ ਵਿਧਾਇਕ ਸੰਦੀਪ ਸਿੰਘ ਦੀ ਮਾਤਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਜਤਾਈ। ਮੁੱਖ ਮੰਤਰੀ ਬੀਤੀ ਦੇਰ ਰਾਤ ਸਾਬਕਾ ਮੰਤਰੀ ਤੇ ਵਿਧਾਇਕ ਸੰਦੀਪ ਸਿੰਘ ਦੇ ਸ਼ਾਹਬਾਦ ਨਿਵਾਸ ’ਤੇ ਪੁੱਜੇ। ਉਨ੍ਹਾਂ ਨੇ ਸਮਾਜ ਸੇਵੀ ਗੁਰਚਰਨ ਸਿੰਘ, ਵਿਧਾਇਕ ਸੰਦੀਪ ਸਿੰਘ, ਲੈਫਟੀਨੈਂਟ ਬਿਕਰਮਜੀਤ ਸਿੰਘ ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਤੇ ਵਿਛੜੀ ਰੂਹ ਲਈ ਅਰਦਾਸ ਕੀਤੀ। ਇਸ ਮੌਕੇ ਸਾਬਕਾ ਮੰਤਰੀ ਕ੍ਰਿਸ਼ਨ ਬੇਦੀ, ਮਦਨ ਲਾਲ ਦੂਆ, ਪਰਮਜੀਤ ਸਿੰਘ, ਨਰੇਸ਼ ਆਰੀਆ, ਕਰਣਰਾਜ ਸਿੰਘ ਤੁਰ ਆਦਿ ਮੌਜੂਦ ਸਨ।
Advertisement
Advertisement