ਮੁੱਖ ਮੰਤਰੀ ਦੋ ਰੋਜ਼ਾ ਦੌਰੇ ’ਤੇ ਨੰਗਲ ਪੁੱਜੇ
05:26 AM Dec 11, 2024 IST
ਨਿੱਜੀ ਪੱਤਰ ਪ੍ਰੇਰਕ
ਨੰਗਲ, 10 ਦਸੰਬਰ
ਮੁੱਖ ਮੰਤਰੀ ਭਗਵੰਤ ਮਾਨ ਦੋ ਰੋਜ਼ਾ ਦੌਰਾ ਲਈ ਅੱਜ ਦੇਰ ਸ਼ਾਮ ਨੰਗਲ ਪਹੁੰਚ ਗਏ| ਪ੍ਰਸ਼ਾਸਨ ਵੱਲੋਂ ਉਨ੍ਹਾਂ ਦਾਂ ਇੰਤਜਾਮ ਬੀਬੀਐੱਮਬੀ ਦੇ ਸਤਲੁਜ ਸਦਨ ਵਿਸ਼ਰਾਮ ਘਰ ਵਿੱਚ ਕੀਤਾ ਗਿਆ ਹੈ| ਡਿਪਟੀ ਕਮਿਸ਼ਨਰ ਰੂਪਨਗਰ ਹਿਮਾਂਸ਼ੂ ਜੈਨ ਤੇ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਸਮੇਤ ਕਈ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਨੰਗਲ ਪਹੁੰਚ ਗਏ ਹਨ| ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਸੁਰੱਖਿਆ ਦਸਤੇ ਨੇ ਦੇਰ ਸ਼ਾਮ ਸਤਲੁਜ ਸਦਨ ਅਤੇ ਆਸ-ਪਾਸ ਸਾਰੇ ਇਲਾਕੇ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ| ਇਸ ਤੋਂ ਪਹਿਲਾਂ ਐੱਨਐੱਫਐੱਲ ਦੇ ਨਹਿਰੂ ਸਟੇਡੀਅਮ ਵਿੱਚ ਮੁੱਖ ਮੰਤਰੀ ਦਾ ਹੈਲੀਕਾਪਟਰ ਉਤਰਿਆ ਅਤੇ ਉਹ ਸੜਕ ਰਾਹੀਂ ਸਤਲੁਜ ਸਦਨ ਪਹੁੰਚੇ|
Advertisement
Advertisement