ਹਰਿਆਣਾ ਦੇ ਮੁੱਖ ਮੰਤਰੀ ਨੇ ਪਿੰਜੌਰ ’ਚ ਹੌਟ ਏਅਰ ਬਲੂਨ ਸਫਾਰੀ ਦੀ ਸ਼ੁਰੂਆਤ ਕੀਤੀ
12:48 PM Nov 08, 2023 IST
Advertisement
ਚੰਡੀਗੜ੍ਹ, 8 ਨਵੰਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੈਰ ਸਪਾਟੇ ਨੂੰ ਉਸ਼ਾਹਤ ਕਰਨ ਲਈ ਅੱਜ ਪੰਚਕੂਲਾ ਜ਼ਿਲ੍ਹੇ ਦੇ ਪਿੰਜੌਰ ਕਸਬੇ ਵਿੱਚ ਹੌਟ ਏਅਰ ਬੈਲੂਨ ਸਫਾਰੀ ਦੀ ਸ਼ੁਰੂਆਤ ਕੀਤੀ। ਸ਼ਿਵਾਲਿਕ ਰੇਂਜ ਦੇ ਪੈਰਾਂ 'ਚ ਬੈਲੂਨ ਸਫਾਰੀ ਦੀ ਸ਼ੁਰੂਆਤ ਕਰਨ ਤੋਂ ਬਾਅਦ ਸ੍ਰੀ ਖੱਟਰ ਨੇ ਪੱਤਰਕਾਰਾਂ ਨੂੰ ਕਿਹਾ, ‘ਹਰਿਆਣਾ ਨੂੰ ਸੈਰ-ਸਪਾਟੇ ਦੇ ਨਕਸ਼ੇ 'ਤੇ ਲਿਆਉਣ ਲਈ ਨੌਂ ਸਾਲਾਂ 'ਚ ਬੇਮਿਸਾਲ ਕੰਮ ਕੀਤਾ ਹੈ। ਅੱਜ ਇੱਕ ਹੋਰ ਕਦਮ ਅੱਗੇ ਵਧਾਉਂਦੇ ਹੋਏ ਅਸੀਂ ਬੈਲੂਨ ਸਫਾਰੀ ਦੀ ਸ਼ੁਰੂਆਤ ਕੀਤੀ ਹੈ।’
Advertisement
Advertisement
Advertisement