ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਦੇ ਚੀਫ ਜਸਟਿਸ ਨੇ ਤਿਰੂਮਲਾ ਦੇ ਮੰਦਰ ’ਚ ਮੱਥਾ ਟੇਕਿਆ

07:01 AM Sep 30, 2024 IST

ਤਿਰੂਪਤੀ, 29 ਸਤੰਬਰ
ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਇੱਥੇ ਤਿਰੂਮਲਾ ’ਚ ਭਗਵਾਨ ਸ੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ’ਚ ਮੱਥਾ ਟੇਕਿਆ ਤੇ ਪੂਜਾ ਕੀਤੀ। ਜਸਟਿਸ ਚੰਦਰਚੂੜ ਆਪਣੀ ਟੀਮ ਨਾਲ ਵੈਕੁੰਠ ਕਤਾਰ ਕੰਪਲੈਕਸ ਤੋਂ ਮੰਦਰ ਅੰਦਰ ਦਾਖਲ ਹੋਏ ਤੇ ਗਰਭ ਗ੍ਰਹਿ ’ਚ ਪੂਜਾ ਕੀਤੀ। ਇੱਕ ਅਧਿਕਾਰਤ ਬਿਆਨ ’ਚ ਕਿਹਾ ਗਿਆ, ‘ਚੀਫ ਜਸਟਿਸ ਡੀਵਾਈ ਚੰਦਰਚੂੜ ਅੱਜ ਤਿਰੂਮਲਾ ਸ੍ਰੀਵਾਰੀ ਮੰਦਰ ਗਏ ਅਤੇ ਪੂਜਾ ਕੀਤੀ।’ ਮੰਦਰ ’ਚ ਦਰਸ਼ਨ ਕਰਨ ਮਗਰੋਂ ਚੀਫ ਜਸਟਿਸ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ‘ਰੰਗਨਾਯਕੁਲਾ ਮੰਡਪਮ’ ਵਿੱਚ ਮੰਦਰ ਦੇ ਪੁਜਾਰੀਆਂ ਨੇ ਆਸ਼ੀਰਵਾਦ ਦਿੱਤਾ। ਬਾਅਦ ਵਿੱਚ ਤਿਰੂਮਲਾ ਦੇਵਸਥਾਨਮ (ਟੀਟੀਡੀ) ਦੇ ਕਾਰਜਕਾਰੀ ਅਧਿਕਾਰੀ ਜੇ ਸ਼ਿਆਮਲਾ ਰਾਓ ਨੇ ਚੀਫ ਜਸਟਿਸ ਨੂੰ ਤਸਵੀਰ ਤੇ ਪ੍ਰਸਾਦ ਭੇਟ ਕੀਤਾ। -ਪੀਟੀਆਈ

Advertisement

Advertisement