ਚੀਫ ਜਸਟਿਸ ਵੱਲੋਂ ਕੌਮੀ ਨਿਆਂਇਕ ਅਜਾਇਬਘਰ ਦਾ ਉਦਘਾਟਨ
07:22 AM Nov 08, 2024 IST
ਚੀਫ ਜਸਟਿਸ ਡੀਵਾਈ ਚੰਦਰਚੂੜ ਅਜਾਇਬਘਰ ਦੇ ਉਦਘਾਟਨ ਮਗਰੋਂ ਆਪਣੇ ਏਆਈ ਪ੍ਰਤੀਰੂਪ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਪੀਟੀਆਈ
Advertisement
ਨਵੀਂ ਦਿੱਲੀ, 7 ਨਵੰਬਰ
ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਸੁਪਰੀਮ ਕੋਰਟ ’ਚ ਕੌਮੀ ਨਿਆਂਇਕ ਅਜਾਇਬਘਰ ਤੇ ਪੁਰਾਲੇਖ (ਐੱਨਜੇਐੱਮਏ) ਦਾ ਉਦਘਾਟਨ ਕੀਤਾ। ਇਸ ਸਮਾਗਮ ਮੌਕੇ ਸੁਪਰੀਮ ਕੋਰਟ ਦੇ ਹੋਰ ਜੱਜ ਵੀ ਹਾਜ਼ਰ ਸਨ। ਅਜਾਇਬਘਰ ਦਾ ਉਦਘਾਟਨ ਕਰਦਿਆਂ ਜਸਟਿਸ ਚੰਦਰਚੂੜ ਨੇ ਨਿਆਂ ਮੁਹੱਈਆ ਕਰਨ ਅਤੇ ਨਾਗਰਿਕਾਂ ਦੇ ਹੱਕਾਂ ਦੀ ਰਾਖੀ ’ਚ ਨਿਆਂਇਕ ਸੰਸਥਾਵਾਂ ਦੇ ਮਹੱਤਵ ’ਤੇ ਰੋਸ਼ਨੀ ਪਾਈ। ਉਨ੍ਹਾਂ ਕਿਹਾ, ‘ਇਹ ਵਿਚਾਰ ਤੇ ਯੋਜਨਾ ਬਣਾਉਣ ’ਚ ਤਕਰੀਬਨ ਡੇਢ ਸਾਲ ਦਾ ਸਮਾਂ ਲੱਗਾ ਹੈ। ਅਸਲੀ ਕੰਮ ਤਕਰੀਬਨ ਛੇ ਮਹੀਨਿਆਂ ਅੰਦਰ ਹੋਇਆ ਹੈ। ਇਹ ਰਿਕਾਰਡ ਸਮੇਂ ’ਚ ਕੀਤਾ ਗਿਆ ਹੈ। ਅਸੀਂ ਸੋਚਿਆ ਕਿ ਸਾਡੇ ਕੋਲ ਸਿਰਫ਼ ਕਲਾਕ੍ਰਿਤੀਆਂ ਦਾ ਅਜਾਇਬਘਰ ਹੀ ਨਹੀਂ ਹੋਣਾ ਚਾਹੀਦਾ ਬਲਕਿ ਸਾਡੇ ਨਾਗਰਿਕਾਂ ਨੂੰ ਨਿਆਂ ਮੁਹੱਈਆ ਕਰਨ ਅਤੇ ਸਾਡੇ ਨਾਗਰਿਕਾਂ ਦੇ ਬੁਨਿਆਦੀ ਅਧਿਕਾਰਾਂ ਦੀ ਰਾਖੀ ਕਰਨ ’ਚ ਸਾਡੀ ਸੰਸਥਾ ਤੇ ਹਾਈ ਕੋਰਟਾਂ ਦੇ ਮਹੱਤਵ ਨੂੰ ਦਰਸਾਉਣ ਲਈ ਕੌਮਾਂਤਰੀ ਪੱਧਰ ’ਤੇ ਅਜਾਇਬਘਰ ਹੋਣਾ ਚਾਹੀਦਾ ਹੈ।’ -ਏਐੱਨਆਈ
Advertisement
Advertisement
Advertisement