ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿਗਮ ਦੇ ਚੀਫ ਇੰਜਨੀਅਰ ਵੱਲੋਂ ਮਨੀਮਾਜਰਾ ਦਾ ਦੌਰਾ

06:34 AM Sep 02, 2024 IST
ਚੀਫ ਇੰਜਨੀਅਰ ਐਨਪੀ ਸ਼ਰਮਾ ਮਨੀਮਾਜਰਾ ਵਿੱਚ ਜਲ ਸਪਲਾਈ ਦਾ ਜਾਇਜ਼ਾ ਲੈਂਦੇ ਹੋਏ।

ਮੁਕੇਸ਼ ਕੁਮਾਰ
ਚੰਡੀਗੜ੍ਹ, 1 ਸਤੰਬਰ
ਸਮਾਰਟ ਸਿਟੀ ਚੰਡੀਗੜ੍ਹ ਵਿੱਚ ਮਨੀਮਾਜਰਾ ਵਿੱਚ ਸ਼ੁਰੂ ਕੀਤੀ ਗਈ 24 ਘੰਟੇ ਪਾਣੀ ਦੀ ਸਪਲਾਈ ਦੇ ਪ੍ਰਾਜੈਕਟ ਤੋਂ ਬਾਅਦ ਇਲਾਕੇ ਵਿੱਚ ਆ ਰਹੀ ਪੀਣ ਵਾਲੇ ਦੀ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਦੇ ਜਨਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਨਿਗਮ ਦੇ ਇੰਜਨੀਅਰਿੰਗ ਵਿੰਗ ਦੀ ਟੀਮ ਨਾਲ ਦੌਰਾ ਕੀਤਾ। ਇਸ ਦੌਰਾਨ ਟੀਮ ਦੇ ਮੈਂਬਰਾਂ ਨੇ ਲੋਕਾਂ ਦੇ ਘਰ-ਘਰ ਜਾ ਕੇ ਪਾਣੀ ਦੀ ਸਪਲਾਈ ਬਾਰੇ ਜਾਣਕਾਰੀ ਲਈ।
ਚੰਡੀਗੜ੍ਹ ਨਗਰ ਨਿਗਮ ਦੇ ਚੀਫ ਇੰਜਨੀਅਰ ਐਨਪੀ ਸ਼ਰਮਾ ਜਨਸਿਹਤ ਵਿਭਾਗ ਸਣੇ ਇੰਜਨੀਅਰਿੰਗ ਵਿੰਗ ਦੀ ਟੀਮ ਸਮੇਤ ਮਨੀਮਾਜਰਾ ਦੇ ਇਲਾਕੇ ਵਿੱਚ 24 ਘੰਟੇ ਜਾਰੀ ਰਹਿਣ ਵਾਲੀ ਜਲ ਸਪਲਾਈ ਦਾ ਜਾਇਜ਼ਾ ਲੈਣ ਲਈ ਸ਼ਾਂਤੀ ਨਗਰ, ਪਿੱਪਲੀ ਵਾਲਾ ਟਾਊਨ, ਮਾੜੀ ਵਾਲਾ ਟਾਊਨ ਪੁੱਜੇ ਅਤੇ ਇਲਾਕਾ ਵਾਸੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਉਥੇ ਰਹਿੰਦੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਪਾਣੀ ਦੀ ਸਪਲਾਈ ਦੀ ਜਾਂਚ ਕੀਤੀ ਤਾਂ ਸਥਾਨਕ ਲੋਕਾਂ ਨੇ ਦੱਸਿਆ ਕਿ ਇੱਥੇ ਦਿਨ-ਰਾਤ ਪਾਣੀ ਦੀ ਸਪਲਾਈ ਠੀਕ ਰਹਿੰਦੀ ਹੈ ਅਤੇ ਹੁਣ ਮੋਟਰ ਲਗਾਉਣ ਦੀ ਜ਼ਰੂਰਤ ਨਹੀਂ ਹੈ। ਚੀਫ ਇੰਜਨੀਅਰ ਐਨਪੀ ਸ਼ਰਮਾ ਨੇ ਨਿਗਮ ਦੀ ਤਕਨੀਕੀ ਟੀਮ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਜੇ ਪਾਣੀ ਦੀ ਸਪਲਾਈ ਵਿੱਚ ਥੋੜ੍ਹੀ ਜਿਹੀ ਵੀ ਕੋਈ ਰੁਕਾਵਟ ਜਾਂ ਨੁਕਸ ਹੋਣ ਦੀ ਸੰਭਾਵਨਾ ਹੈ ਤਾਂ ਉਸ ਨੂੰ ਪਹਿਲ ਦੇ ਆਧਾਰ ’ਤੇ ਠੀਕ ਕੀਤਾ ਜਾਵੇ।

Advertisement

Advertisement