ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੰਬ ਦੀ ਧਮਕੀ ਮਗਰੋਂ ਚੇਨੱਈ-ਮੁੰਬਈ ਉਡਾਣ ਹੰਗਾਮੀ ਹਾਲਤ ਵਿੱਚ ਉਤਾਰੀ

08:52 AM Jun 02, 2024 IST

ਮੁੰਬਈ, 1 ਜੂਨ
‘ਇੰਡੀਗੋ’ ਏਅਰਲਾਈਨ ਦੀ ਚੇਨੱਈ ਤੋਂ ਮੁੰਬਈ ਆ ਰਹੀ ਉਡਾਣ ਨੂੰ ਬੰਬ ਦੀ ਧਮਕੀ ਮਿਲਣ ਮਗਰੋਂ ਅੱਜ ਇੱਥੇ ਹੰਗਾਮੀ ਹਾਲਤ ਵਿੱਚ ਉਤਾਰਿਆ ਗਿਆ। ਇਸ ਉਡਾਣ ਵਿੱਚ 172 ਵਿਅਕਤੀ ਸਵਾਰ ਸਨ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਸਵੇਰੇ 8:45 ਵਜੇ ਦੇ ਕਰੀਬ ਹੰਗਾਮੀ ਹਾਲਤ ਵਿੱਚ ਉਤਰਿਆ ਅਤੇ ਯਾਤਰੀਆਂ ਨੂੰ ਪੌੜੀਆਂ ਰਾਹੀਂ ਉਤਾਰਿਆ ਗਿਆ। ਇੰਡੀਗੋ ਦੀ ਉਡਾਣ ਵਿੱਚ ਬੰਬ ਦੀ ਧਮਕੀ ਮਿਲਣ ਦੀ ਇਕ ਹਫਤੇ ’ਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 28 ਮਈ ਨੂੰ ਦਿੱਲੀ ਤੋਂ ਵਾਰਾਣਸੀ ਜਾ ਰਹੀ ਇੰਡੀਗੋ ਦੀ ਉਡਾਣ ’ਚ ਬੰਬ ਹੋਣ ਦੀ ਧਮਕੀ ਮਿਲੀ ਸੀ। ਸੂਤਰ ਨੇ ਕਿਹਾ, ‘‘ਜਦੋਂ ਚੇਨੱਈ ਤੋਂ ਮੁੰਬਈ ਆ ਰਹੀ ‘ਇੰਡੀਗੋ’ ਦੀ ਉਡਾਣ ਨੰਬਰ 6ਈ5314 ਦੇ ਪਾਇਲਟ ਨੇ ਮੁੰਬਈ ਏਟੀਸੀ ਨੂੰ ਜਹਾਜ਼ ਵਿੱਚ ਕਥਿਤ ਰੂਪ ਵਿੱਚ ਬੰਬ ਹੋਣ ਦੀ ਧਮਕੀ ਬਾਰੇ ਸੂਚਨਾ ਦਿੱਤੀ ਤਾਂ ਐਮਰਜੈਂਸੀ ਐਲਾਨ ਦਿੱਤੀ ਗਈ।’’ -ਪੀਟੀਆਈ

Advertisement

Advertisement