ਕੈਮੀਕਲ ਦੇ ਗੁਦਾਮ ਨੂੰ ਅੱਗ ਲੱਗੀ
09:50 AM Nov 18, 2023 IST
Advertisement
ਪੱਤਰ ਪ੍ਰੇਰਕ
ਖਰੜ, 17 ਨਵੰਬਰ
ਪਿੰਡ ਜੰਡਪੁਰ ਵਿੱਚ ਅੱਜ ਬਾਅਦ ਦੁਪਹਿਰ ਕੈਮੀਕਲ ਥਿਨਰ ਦੇ ਇੱਕ ਗੁਦਾਮ ਵਿੱਚ ਭਿਆਨਕ ਅੱਗ ਲੱਗ ਗਈ। ਇਸ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਨੂੰ ਕਈ ਘੰਟੇ ਤੱਕ ਮੁਸ਼ੱਕਤ ਕਰਨੀ ਪਈ।
ਇਸ ਸਬੰਧੀ ਫਾਇਰ ਅਫਸਰ ਕੌਰ ਸਿੰਘ ਨੇ ਦੱਸਿਆ ਕਿ ਇਹ ਅੱਗ ਲਗਪਗ 2 ਵਜੇ ਲੱਗੀ ਅਤੇ ਮੁਹਾਲੀ ਤੋਂ ਤਿੰਨ ਤੇ ਖਰੜ ਤੋਂ ਦਸ ਫਾਇਰ ਬ੍ਰਿਗੇਡ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਇਸ ਗੁਦਾਮ ਦੇ ਅੰਦਰ ਥਿਨਰ ਕੈਮੀਕਲ ਦੇ 200 ਲਿਟਰ ਦੇ 20-25 ਡਰੰਮ ਪਏ ਸਨ।
Advertisement
Advertisement