For the best experience, open
https://m.punjabitribuneonline.com
on your mobile browser.
Advertisement

ਚੈਰੀਟੇਬਲ ਸੁਸਾਇਟੀ ਨੇ ਸ਼ਾਨ-ਏ-ਦਸਤਾਰ ਮੁਕਾਬਲੇ ਕਰਵਾਏ

08:29 AM May 03, 2024 IST
ਚੈਰੀਟੇਬਲ ਸੁਸਾਇਟੀ ਨੇ ਸ਼ਾਨ ਏ ਦਸਤਾਰ ਮੁਕਾਬਲੇ ਕਰਵਾਏ
ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਪ੍ਰਬੰਧਕ।
Advertisement

ਪੱਤਰ ਪ੍ਰੇਰਕ
ਸਮਰਾਲਾ, 2 ਮਈ
ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਭਾਈ ਮਰਦਾਨਾ ਚੈਰੀਟੇਬਲ ਸੁਸਾਇਟੀ ਸਮਰਾਲਾ ਵੱਲੋਂ ਸ਼ਾਨ-ਏ-ਦਸਤਾਰ ਮੁਕਾਬਲਾ ਕਰਵਾਇਆ ਗਿਆ। ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਅੰਤਰਜੋਤ ਸਿੰਘ ਸਮਰਾਲਾ ਨੇ ਦੱਸਿਆ ਕਿ ਮੁਕਾਬਲੇ ਵਿੱਚ ਲਗਭਗ 1300 ਬੱਚਿਆਂ ਨੇ ਹਿੱਸਾ ਲਿਆ। ਇਸ ਦੌਰਾਨ ਪੰਜ ਸ਼੍ਰੇਣੀਆਂ ਜਿਨ੍ਹਾਂ ਵਿੱਚ ਦਸਤਾਰ ਮੁਕਾਬਲਾ ਪਹਿਲਾ ਸਮੂਹ 10 ਤੋਂ 16 ਸਾਲ, ਦੂਸਰਾ ਸਮੂਹ 17 ਤੋਂ 23 ਸਾਲ, ਲੜਕੀਆਂ ਦਾ ਦੁਮਾਲਾ 10 ਤੋਂ 20 ਸਾਲ, ਲੜਕਿਆਂ ਦਾ ਦੁਮਾਲਾ 10 ਤੋਂ 20 ਸਾਲ, ਲੰਬੇ ਕੇਸ ਮੁਕਾਬਲੇ 10 ਤੋਂ 20 ਸਾਲ ਦੇ ਦੋ ਗੇੜ ਕਰਵਾਏ ਗਏ। ਦਸਤਾਰ ਮੁਕਾਬਲੇ ਵਿੱਚ ਸੁਖਦੀਪ ਸਿੰਘ ਘਲੋਟੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 17 ਤੋਂ 23 ਸਾਲ ਵਰਗ ਵਿਚ ਜਸਕਰਨ ਸਿੰਘ ਲਖਣਪੁਰ ਨੇ ਪਹਿਲਾ ਸਥਾਨ ਤੇ ਚਮਕੌਰ ਸਿੰਘ ਘਲੋਟੀ ਨੇ ਦੂਜਾ ਅਤੇ ਜਸਕਰਨ ਸਿੰਘ ਜਰਗੜੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਦੁਮਾਲੇ ਮੁਕਾਬਲੇ ਵਿਚ ਮਨਪ੍ਰੀਤ ਕੌਰ ਖੰਨਾ ਪਹਿਲਾ ਸਥਾਨ, ਪ੍ਰਭਜੋਤ ਕੌਰ ਮੋਰਿੰਡਾ ਨੇ ਦੂਸਰਾ ਸਥਾਨ , ਗੁਰਨੂਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜੇਤੂ ਬੱਚਿਆਂ ਨੂੰ ਸੁਸਾਇਟੀ ਮੈਂਬਰਾਂ ਤੇ ਹੋਰਨਾਂ ਵੱਲੋਂ ਇਨਾਮ ਤਕਸੀਮ ਕੀਤੇ ਗਏ।

Advertisement

Advertisement
Author Image

joginder kumar

View all posts

Advertisement
Advertisement
×