ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੌਸਮ ਦੇ ਬਦਲੇ ਮਿਜ਼ਾਜ ਨੇ ਫਿਕਰਾਂ ਵਿੱਚ ਪਾਇਆ ਅੰਨਦਾਤਾ

07:06 AM Apr 24, 2024 IST
ਖ਼ਰੀਦ ਕੇਂਦਰ ਖ਼ਾਨਪੁਰ ’ਚ ਪਈਆਂ ਕਣਕ ਦੀਆਂ ਢਕੀਆਂ ਅਤੇ ਅਣਢਕੀਆਂ ਢੇਰੀਆਂ।

ਹੁਸ਼ਿਆਰ ਸਿੰਘ ਰਾਣੁੰ
ਮਾਲੇਰਕੋਟਲਾ, 23 ਅਪਰੈਲ
ਮਾਲੇਰਕੋਟਲਾ ਸ਼ਹਿਰ ਸਮੇਤ ਆਲ਼ੇ-ਦੁਆਲੇ ਦੇ ਪਿੰਡਾਂ ’ਚ ਅੱਧੀ ਰਾਤ ਪਏ ਹਲਕੇ ਮੀਂਹ ਅਤੇ ਤੇਜ਼ ਹਵਾ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਸੋਮਵਾਰ ਸਵੇਰ ਤੋਂ ਹੀ ਮੌਸਮ ਦੇ ਤੇਵਰ ਬਦਲੇ ਹੋਏ ਸਨ। ਸੋਮਵਾਰ ਸਾਰਾ ਦਿਨ ਬੱਦਲਵਾਈ ਹੀ ਰਹੀ। ਦੋ ਦਿਨਾਂ ਤੋਂ ਬਦਲ ਰਹੇ ਮੌਸਮ ਅਤੇ ਮੌਸਮ ਵਿਭਾਗ ਦੀ ਦੋ ਦਿਨ ਮੀਂਹ ਪੈਣ ਦੀ ਕੀਤੀ ਪੇਸ਼ੀਨਗੋਈ ਕਾਰਨ ਕਿਸਾਨ ਕਣਕ ਦੀ ਫ਼ਸਲ ਸਾਂਭਣ ਵਿੱਚ ਲੱਗੇ ਹੋਏ ਸਨ।
ਦੋ ਦਿਨਾਂ ਤੋਂ ਕੰਬਾਈਨਾਂ ਦੀ ਵੀ ਮੰਗ ਵਧੀ ਹੋਈ ਸੀ। ਕਿਸਾਨ ਕੰਬਾਈਨਾਂ ਨਾਲ ਕਣਕ ਵਢਾ ਕੇ ਮੰਡੀਆਂ ’ਚ ਲਿਆ ਰਹੇ ਸਨ ਪਰ ਸੋਮਵਾਰ ਅੱਧੀ ਰਾਤ ਨੂੰ ਮੀਂਹ ਨੇ ਜਿੱਥੇ ਕਣਕ ਦੀ ਵਾਢੀ ਦਾ ਕੰਮ ਰੋਕ ਦਿੱਤਾ ਹੈ ,ਉੱਥੇ ਹੀ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਦਾ ਕੰਮ ਵੀ ਰੁਕ ਗਿਆ ਹੈ। ਉਧਰ,ਕਿਸਾਨਾਂ ਵੱਲੋਂ ਮੰਡੀਆਂ ’ਚ ਵੇਚਣ ਲਈ ਲਿਆਂਦੀ ਕਣਕ ਵੀ ਭਿੱਜ ਗਈ ਹੈ। ਅੱਧੀ ਰਾਤ ਆਏ ਮੀਂਹ ਕਾਰਨ ਮੰਡੀਆਂ ’ਚ ਲੋੜੀਂਦੀਆਂ ਤਰਪਾਲਾਂ ਨਾ ਹੋਣ ਕਾਰਨ ਕਿਸਾਨ ਆਪਣੀ ਫ਼ਸਲ ਨੂੰ ਸੰਭਾਲ ਨਹੀਂ ਸਕੇ। ਭਾਵੇਂ ਆੜ੍ਹਤੀਆਂ ਅਤੇ ਪੱਲੇਦਾਰਾਂ ਨੇ ਤਰਪਾਲਾਂ ਅਤੇ ਰੇਹ ਦੇ ਥੈਲਿਆਂ ਤੋਂ ਬਣੇ ਪੱਲੜ ਪਾ ਕੇ ਆਪਣੇ ਵੱਲੋਂ ਕਣਕ ਦੀਆਂ ਢੇਰੀਆਂ ਢੱਕਣ ਦੀ ਪੂਰੀ ਵਾਹ ਲਾਈ। ਮਾਲੇਰਕੋਟਲਾ ਦੀ ਦਾਣਾ ਮੰਡੀ ਦੇ ਫੜ੍ਹ ’ਤੇ ਬਣਿਆ ਸ਼ੈੱਡ ਬਹੁਤ ਛੋਟਾ ਹੈ। ਕਈ ਦਿਨਾਂ ਦੀ ਖ਼ਰੀਦੀ ਕਣਕ ਦੀ ਚੁਕਾਈ ਨਾ ਹੋਣ ਕਾਰਨ ਸ਼ੈੱਡ ਹੇਠ ਹੋਰ ਕਣਕ ਸੁੱਟਣ ਲਈ ਥਾਂ ਹੀ ਨਹੀਂ ਬਚੀ। ਕਿਸਾਨਾਂ ਨੂੰ ਖੁੱਲ੍ਹੇ ਅਸਮਾਨ ਹੀ ਕਣਕ ਦੀਆਂ ਢੇਰੀਆਂ ਲਾਉਣੀਆਂ ਪੈ ਰਹੀਆਂ ਹਨ। ਇੱਥੋਂ ਤੱਕ ਮੰਡੀ ਦੀਆਂ ਸੜਕਾਂ ’ਤੇ ਵੀ ਕਣਕ ਦੀਆਂ ਢੇਰੀਆਂ ਪਈਆਂ ਹਨ। ਪਿੰਡਾਂ ਦੇ ਖ਼ਰੀਦ ਕੇਂਦਰਾਂ ਦੇ ਫੜ੍ਹਾਂ ‘ਤੇ ਸ਼ੈੱਡਾਂ ਦੀ ਅਣਹੋਂਦ ਕਾਰਨ ਕਣਕ ਮੰਡੀਆਂ ’ਚ ਖੁੱਲ੍ਹੇ ਅਸਮਾਨ ਹੀ ਪਈ ਹੋਣ ਕਰਕੇ ਬਹੁਤੇ ਕਿਸਾਨਾਂ ਦੀ ਕਣਕ ਭਿੱਜ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਵਿਕ ਚੁੱਕੀ ਕਣਕ ਦੀ ਤੁਰੰਤ ਚੁਕਾਈ ਕਰਵਾਏ ਤਾਂ ਜੋ ਕਿਸਾਨਾਂ ਨੂੰ ਸ਼ੈੱਡ ਹੇਠ ਕਣਕ ਸੁੱਟਣ ਲਈ ਜਗ੍ਹਾ ਮਿਲ ਸਕੇ।

Advertisement

Advertisement
Advertisement