For the best experience, open
https://m.punjabitribuneonline.com
on your mobile browser.
Advertisement

ਚੇਅਰਮੈਨ ਵੱਲੋਂ ਕ੍ਰਿਸ਼ਨ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਦਿਸ਼ਾ ਨਿਰਦੇਸ਼ ਜਾਰੀ

06:54 AM Apr 23, 2024 IST
ਚੇਅਰਮੈਨ ਵੱਲੋਂ ਕ੍ਰਿਸ਼ਨ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਦਿਸ਼ਾ ਨਿਰਦੇਸ਼ ਜਾਰੀ
Advertisement

ਪੱਤਰ ਪ੍ਰੇਰਕ
ਰਤੀਆ, 22 ਅਪਰੈਲ
ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼ਰਵਣ ਗਰਗ ਅਤੇ ਅਨੁਸੂਚਿਤ ਜਾਤੀ ਦੇ ਚੇਅਰਮੈਨ ਸਾਬਕਾ ਵਿਧਾਇਕ ਪ੍ਰੋ. ਰਵਿੰਦਰ ਬਲਿਆਲਾ ਨੇ ਅੱਜ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਅਤੇ ਸ਼ਿਵ ਭੋਲੇ ਨੰਦੀਸ਼ਾਲਾ ਰਤੀਆ ਦਾ ਦੌਰਾ ਕੀਤਾ।
ਚੇਅਰਮੈਨ ਸ਼ਰਵਣ ਗਰਗ ਨੇ ਸ੍ਰੀ ਕ੍ਰਿਸ਼ਨ ਗਊਸ਼ਾਲਾ ਕਮੇਟੀ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਗਊ ਆਸਰਾ ਦੀਆਂ ਨਵੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਕਮੇਟੀ ਮੈਂਬਰਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਜੇ ਕਮੇਟੀ ਨੂੰ ਮਾਤਾ ਗਊ ਦੀ ਸੇਵਾ ਲਈ ਕਿਸੇ ਵੀ ਤਰ੍ਹਾਂ ਦੀ ਮੱਦਦ ਦੀ ਲੋੜ ਹੈ ਤਾਂ ਉਹ ਸਿੱਧੇ ਤੌਰ ’ਤੇ ਕਮਿਸ਼ਨ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਸ੍ਰੀ ਕ੍ਰਿਸ਼ਨ ਗਊਸ਼ਾਲਾ ਕਮੇਟੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕਮੇਟੀ ਬਹੁਤ ਹੀ ਵਧੀਆ ਅਤੇ ਸੁਚਾਰੂ ਢੰਗ ਨਾਲ ਆਪਣਾ ਕੰਮ ਕਰ ਰਹੀ ਹੈ।
ਇਸ ਮੌਕੇ ਉਨ੍ਹਾਂ ਨਾਲ ਆਏ ਅਨੁਸੂਚਿਤ ਜਾਤੀ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਪ੍ਰੋਫੈਸਰ ਰਵਿੰਦਰ ਬਲਿਆਲਾ ਨੇ ਕਿਹਾ ਕਿ ਗਊ ਸੇਵਾ ਸਭ ਤੋਂ ਉੱਤਮ ਸੇਵਾ ਹੈ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਸੁਖਵਿੰਦਰ ਗੋਇਲ, ਗੁਰਚਰਨ ਸਿੰਘ ਖੋਖਰ, ਅੰਕਿਤ ਸਿੰਗਲਾ, ਕਪਿਲ ਸਿੰਗਲਾ, ਮੁਖਤਿਆਰ ਸਿੰਘ ਬਾਜ਼ੀਗਰ, ਪ੍ਰਵੀਨ ਚੰਦੇਲ, ਸ਼ਿਸ਼ਨ ਪਾਲ ਮੰਗਲਾ, ਰਾਕੇਸ਼ ਗਰਗ, ਜੋਤੀ ਸਰੂਪ, ਹਰੀਕੇਸ਼ ਮੰਗਲਾ, ਰਾਜੂ ਕਰੰਡੀ, ਸੁਭਾਸ਼ ਬਾਂਸਲ, ਸੁਖਵਿੰਦਰ ਸ਼ਰਮਾ, ਪਵਨ ਗੋਇਲ, ਬਾਬਾ ਚੰਦਗੀ ਰਾਮ, ਨੀਤੂ ਗੋਇਲ ਅਤੇ ਸ੍ਰੀ ਕ੍ਰਿਸ਼ਨ ਗਊਸ਼ਾਲਾ ਕਮੇਟੀ ਦੇ ਸਮੂਹ ਮੈਂਬਰ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×