ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਕੂਟਰ ’ਤੇ ਜਾ ਰਹੇ ਨੌਜਵਾਨ ਦੀ ਚੇਨ ਝਪਟੀ

06:59 AM Jun 17, 2024 IST

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 16 ਜੂਨ
ਅੰਬਾਲਾ ਸ਼ਹਿਰ ਵਿਚ ਲੰਘੀ ਰਾਤ ਆਪਣੇ ਮਾਮੇ ਨਾਲ ਸਕੂਟਰ ’ਤੇ ਜਾ ਰਹੇ ਨੌਜਵਾਨ ਦੀ ਚੇਨ ਝਪਟ ਕੇ ਝਪਟਮਾਰ ਫ਼ਰਾਰ ਹੋ ਗਏ। ਨੌਜਵਾਨ ਆਪਣੇ ਮਾਮੇ ਦੇ ਘਰ ਜਾਗਰਣ ਵਿੱਚ ਆਇਆ ਸੀ।
ਪਾਣੀਪਤ ਦੀ ਸੁਭਾਸ਼ ਕਾਲੋਨੀ ਵਾਸੀ ਦੇਵ ਨੇ ਦੱਸਿਆ ਕਿ ਉਹ ਅੰਬਾਲਾ ਸ਼ਹਿਰ ਆਪਣੇ ਮਾਮੇ ਦੇ ਘਰ ਜਾਗਰਣ ਵਿੱਚ ਆਇਆ ਸੀ। ਸ਼ਨਿਚਰਵਾਰ ਰਾਤ 10 ਵਜੇ ਉਹ ਆਪਣਾ ਮਾਮਾ ਸਾਗਰ ਨਾਲ ਐਕਟਿਵਾ ’ਤੇ ਪਿੱਛੇ ਬੈਠ ਕੇ ਜਲਬੇੜਾ ਰੋਡ ’ਤੇ ਜਾ ਰਿਹਾ ਸੀ। ਜਿਉਂ ਹੀ ਉਹ ਐਚਪੀ ਪੈਟਰੋਲ ਪੰਪ ਕੋਲ ਪਹੁੰਚੇ ਤਾਂ ਪਿੱਛੋਂ ਮੋਟਰਸਾਈਕਲ ’ਤੇ ਦੋ ਨੌਜਵਾਨ ਆਏ ਅਤੇ ਉਸ ਦੇ ਗਲ਼ ਵਿਚੋਂ ਸੋਨੇ ਦੀ ਚੇਨ ਝਪਟ ਕੇ ਫ਼ਰਾਰ ਹੋ ਗਏ। ਦੋਵਾਂ ਨੇ ਆਪਣੇ ਮੂੰਹ ਕਾਲੇ ਕੱਪੜੇ ਨਾਲ ਢਕੇ ਹੋਏ ਸਨ। ਸੈਕਟਰ-9 ਪੁਲੀਸ ਨੇ ਅਣਪਛਾਤੇ ਝਪਟਮਾਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement