ਗੁਜਰਾਤ ਵਿੱਚ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲਵੇਗੀ ਕੇਂਦਰੀ ਟੀਮ
05:13 PM Sep 01, 2024 IST
ਨਵੀਂ ਦਿੱਲੀ, 1 ਸਤੰਬਰ
ਗੁਜਰਾਤ ਵਿਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਕੇਂਦਰੀ ਟੀਮ ਕਾਇਮ ਕੀਤੀ ਹੈ।
ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਟੀਮ ਛੇਤੀ ਹੀ ਗੁਜਰਾਤ ਦੇ ਹੜ੍ਹ ਮਾਰੇ ਜ਼ਿਲ੍ਹਿਆਂ ਦਾ ਦੌਰਾ ਕਰੇਗੀ, ਜਿਥੇ 25 ਤੋਂ 30 ਅਗਸਤ ਦੌਰਾਨ ਭਾਰੀ ਬਾਰਸ਼ ਕਾਰਨ ਹੜ੍ਹਾਂ ਦੀ ਮਾਰ ਪਈ ਸੀ।
ਸੂਬੇ ਵਿਚ 26 ਤੇ 27 ਅਗਸਤ ਨੂੰ ਬਾਰਸ਼ ਤੇ ਹੜ੍ਹਾਂ ਕਾਰਨ 25 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ।
ਬਿਆਨ ਵਿਚ ਕਿਹਾ ਗਿਆ ਹੈ ਕਿ ਹੜ੍ਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੌਮੀ ਆਫ਼ਤ ਪ੍ਰਬੰਧਨ ਅਦਾਰੇ (National Institute of Disaster Management) ਦੇ ਕਾਰਜਕਾਰੀ ਡਾਇਰੈਕਟਰ ਦੀ ਅਗਵਾਈ ਹੇਠ ਇਕ ਅੰਤਰ-ਮੰਤਰਾਲਾ ਟੀਮ ਸੂਬੇ ਦਾ ਦੌਰਾ ਕਰੇਗੀ। -ਪੀਟੀਆਈ
Advertisement
Advertisement