ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਾਈਐੱਸਆਰ ਕਾਂਗਰਸ ਦੇ ਨਿਰਮਾਣ ਅਧੀਨ ਕੇਂਦਰੀ ਦਫ਼ਤਰ ਨੂੰ ਢਾਹਿਆ

07:33 AM Jun 23, 2024 IST

ਅਮਰਾਵਤੀ, 22 ਜੂਨ
ਵਾਈਐੱਸਆਰ ਕਾਂਗਰਸ ਦੇ ਮੁਖੀ ਵਾਈਐੱਸ ਜਗਨ ਮੋਹਨ ਰੈਡੀ ਨੇ ਦੋਸ਼ ਲਾਇਆ ਹੈ ਕਿ ਚੰਦਰਬਾਬੂ ਨਾਇਡੂ ਦੀ ਅਗਵਾਈ ਵਾਲੀ ਐਨਡੀਏ ਰਾਜ ਸਰਕਾਰ ਨੇ ਗੰਟੂਰ ਜ਼ਿਲ੍ਹੇ ਦੇ ਤਾਡੇਪੱਲੀ ਵਿੱਚ ਵਿਰੋਧੀ ਧਿਰ ਦੇ ਨਿਰਮਾਣ ਅਧੀਨ ਕੇਂਦਰੀ ਦਫ਼ਤਰ ਨੂੰ ਢਾਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ। ਰੈੱਡੀ ਨੇ ਐਕਸ ’ਤੇ ਪੋਸਟ ਪਾ ਕੇ ਕਿਹਾ, ‘ਚੰਦਰਬਾਬੂ ਬਦਲਾਖੋਰੀ ਦੀ ਰਾਜਨੀਤੀ ਨੂੰ ਅਗਲੇ ਪੱਧਰ ’ਤੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤਾਨਾਸ਼ਾਹ ਵਾਂਗ ਵਾਈਐੱਸਆਰ ਕਾਂਗਰਸ ਦੇ ਕੇਂਦਰੀ ਦਫਤਰ ਨੂੰ ਬੁਲਡੋਜ਼ਰਾਂ ਨਾਲ ਢਾਹ ਦਿੱਤਾ ਜੋ ਲਗਪਗ ਮੁਕੰਮਲ ਹੋ ਗਿਆ ਸੀ। ਇਹ ਦਫਤਰ ਢਾਹੁਣ ਦੀ ਕਾਰਵਾਈ ਸ਼ਨਿਚਰਵਾਰ ਸਵੇਰੇ ਸ਼ੁਰੂ ਹੋਈ ਜੋ ਹੁਣ ਤਕ ਜਾਰੀ ਹੈ। ਵਾਈਐੱਸਆਰ ਕਾਂਗਰਸ ਨੇ 21 ਜੂਨ ਨੂੰ ਹਾਈ ਕੋਰਟ ਦਾ ਰੁਖ਼ ਕਰਦਿਆਂ ਸੀਆਰਡੀਏ (ਕੈਪੀਟਲ ਰੀਜਨ ਡਿਵੈਲਪਮੈਂਟ ਅਥਾਰਟੀ) ਦੀ ਕਾਰਵਾਈ ਨੂੰ ਚੁਣੌਤੀ ਦਿੱਤੀ ਸੀ। ਵਾਈਐੱਸਆਰ ਕਾਂਗਰਸ ਨੇ ਦੱਸਿਆ ਕਿ ਅਦਾਲਤ ਨੇ ਢਾਹੁਣ ਦੀ ਕੋਈ ਵੀ ਗਤੀਵਿਧੀ ਨੂੰ ਰੋਕਣ ਦਾ ਹੁਕਮ ਦਿੱਤਾ ਸੀ ਪਰ ਅਦਾਲਤ ਦੇ ਨਿਯਮਾਂ ਨੂੰ ਅਣਦੇਖਿਆ ਕਰ ਦਿੱਤਾ ਗਿਆ। ਦੂਜੇ ਪਾਸੇ ਟੀਡੀਪੀ ਆਗੂ ਨੇ ਕਿਹਾ ਕਿ ਵਾਈਐੱਸਆਰ ਕਾਂਗਰਸ ਦੇ ਨਿਰਮਾਣ ਅਧੀਨ ਕੇਂਦਰੀ ਦਫ਼ਤਰ ਨੂੰ ਇੱਕ ਟੀਡੀਪੀ ਆਗੂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਢਾਹਿਆ ਗਿਆ ਕਿਉਂਕਿ ਇਹ ਸਿੰਚਾਈ ਵਿਭਾਗ ਦੀ ਜ਼ਮੀਨ ’ਤੇ ਗੈਰ-ਕਾਨੂੰਨੀ ਢੰਗ ਨਾਲ ਬਣਾਇਆ ਜਾ ਰਿਹਾ ਸੀ। -ਪੀਟੀਆਈ

Advertisement

Advertisement