ਕੇਂਦਰ ਸਰਕਾਰ ਵੱਲੋਂ ਦਿੱਲੀ ਤੇ ਹੋਰ ਥਾਵਾਂ ’ਤੇ 80 ਰੁਪਏ ਕਿੱਲੋ ਟਮਾਟਰ ਦੀ ਵਿਕਰੀ ਸ਼ੁਰੂ
03:03 PM Jul 16, 2023 IST
ਨਵੀਂ ਦਿੱਲੀ, 16 ਜੁਲਾਈ
ਕੇਂਦਰ ਸਰਕਾਰ ਨੇ ਆਮ ਲੋਕਾਂ ਨੂੰ ਰਾਹਤ ਦੇਣ ਲਈ ਅੱਜ ਤੋਂ ਟਮਾਟਰ 80 ਰੁਪਏ ਪ੍ਰਤੀ ਕਿੱਲੋ ਵੇਚਣਾ ਸ਼ੁਰੂ ਕੀਤਾ ਹੈ। ਪਹਿਲਾਂ ਇਹ 90 ਰੁਪਏ ਪ੍ਰਤੀ ਕਿੱਲੋ ਵੇਚਿਆ ਜਾ ਰਿਹਾ ਸੀ। ਸਰਕਾਰ ਦੇ ਬੁਲਾਰੇ ਨੇ ਕਿਹਾ ਕਿ 500 ਤੋਂ ਵੱਧ ਥਾਵਾਂ ’ਤੇ ਮੁਲਾਂਕਣ ਤੋਂ ਬਾਅਦ ਟਮਾਟਰ 80 ਰੁਪਏ ਕਿੱਲੋ ਵੇਚਣ ਦਾ ਫੈਸਲਾ ਕੀਤਾ ਗਿਆ ਹੈ। ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ ਆਫ ਇੰਡੀਆ ਅਤੇ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਦਿੱਲੀ, ਨੋਇਡਾ, ਲਖਨਊ, ਕਾਨਪੁਰ, ਵਾਰਾਨਸੀ, ਪਟਨਾ, ਮੁਜ਼ੱਫਰਪੁਰ ਵਿੱਚ ਅੱਜ ਤੋਂ ਟਮਾਟਰਾਂ ਦੀ ਇਸ ਰੇਟ ’ਤੇ ਵਿਕਰੀ ਸ਼ੁਰੂ ਹੋ ਗਈ ਹੈ। ਸਰਕਾਰ ਨੇ ਕਿਹਾ ਕਿ ਥੋਕ ਕੀਮਤਾਂ ਵਿਚ ਕਮੀ ਆਉਣ ’ਤੇ ਟਮਾਟਰ ਸਸਤੇ ਭਾਅ ’ਤੇ ਵੇਚਣੇ ਸ਼ੁਰੂ ਕਰ ਦਿੱਤੇ ਗਏ ਹਨ।
Advertisement
Advertisement