For the best experience, open
https://m.punjabitribuneonline.com
on your mobile browser.
Advertisement

ਪੰਜਾਬ ਦੇ ਸੱਤ ਪੁਲੀਸ ਅਫ਼ਸਰਾਂ ਨੂੰ ਬਹਾਦਰੀ ਮੈਡਲ ਦੇਵੇਗਾ ਕੇਂਦਰ

08:04 AM Aug 15, 2024 IST
ਪੰਜਾਬ ਦੇ ਸੱਤ ਪੁਲੀਸ ਅਫ਼ਸਰਾਂ ਨੂੰ ਬਹਾਦਰੀ ਮੈਡਲ ਦੇਵੇਗਾ ਕੇਂਦਰ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਅਗਸਤ
ਭਾਰਤ ਸਰਕਾਰ ਵੱਲੋਂ ਪੰਜਾਬ ਪੁਲੀਸ ਦੇ ਸੱਤ ਅਧਿਕਾਰੀਆਂ ਨੂੰ ਬਹਾਦਰੀ ਮੈਡਲ (ਜੀਐੱਮ), ਦੋ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ (ਪੀਐੱਮਡੀਐੱਸ) ਅਤੇ 13 ਨੂੰ ਸ਼ਾਨਦਾਰ ਸੇਵਾ ਲਈ ਮੈਡਲ (ਐੱਮਐੱਮਐੱਸ) ਨਾਲ ਸਨਮਾਨਿਤ ਕੀਤਾ ਜਾਵੇਗਾ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਐਲਾਨੇ ਗਏ ਨਾਵਾਂ ਵਿੱਚ ਬਹਾਦਰੀ ਮੈਡਲ ਲਈ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੀ ਟੀਮ ਦੇ 7 ਮੈਂਬਰਾਂ ਦੀ ਚੋਣ ਕੀਤੀ ਗਈ ਹੈ। ਇਸ ਵਿੱਚ ਏਆਈਜੀ ਸੰਦੀਪ ਗੋਇਲ, ਡੀਐੱਸਪੀ ਬਿਕਰਮਜੀਤ ਸਿੰਘ ਬਰਾੜ, ਡੀਐੱਸਪੀ ਰਾਜਨ ਪਰਮਿੰਦਰ ਸਿੰਘ, ਇੰਸਪੈਕਟਰ ਪੁਸ਼ਿਵੰਦਰ ਸਿੰਘ, ਐੱਸਆਈ ਜਸਪ੍ਰੀਤ ਸਿੰਘ, ਐੱਸਆਈ ਗੁਰਪ੍ਰੀਤ ਸਿੰਘ ਅਤੇ ਕਾਂਸਟੇਬਲ ਸੁਖਰਾਜ ਸਿੰਘ ਸ਼ਾਮਲ ਹਨ।
ਇਸੇ ਦੌਰਾਨ ਆਈਪੀਐੱਸ ਅਧਿਕਾਰੀ ਏਡੀਜੀਪੀ ਸਾਈਬਰ ਕ੍ਰਾਈਮ ਵੀ. ਨੀਰਜਾ ਅਤੇ ਪੀਪੀਐੱਸ ਅਧਿਕਾਰੀ ਏਆਈਜੀ ਫਲਾਇੰਗ ਸਕੁਐਡ ਵਿਜੀਲੈਂਸ ਬਿਊਰੋ ਮਨਮੋਹਨ ਕੁਮਾਰ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਤੀਜੀ ਕਮਾਂਡੋ ਬਟਾਲੀਅਨ ਕਮਾਂਡੈਂਟ ਜਗਵਿੰਦਰ ਸਿੰਘ, ਡੀਐੱਸਪੀ ਕ੍ਰਾਈਮ ਚੰਡੀਗੜ੍ਹ ਗੁਰਬਖਸ਼ੀਸ਼ ਸਿੰਘ ਮਾਨ, ਡੀਐੱਸਪੀ ਐੱਸਪੀਯੂ ਸੰਜੀਵ, ਇੰਸਪੈਕਟਰ ਅਮਰਬੀਰ ਸਿੰਘ, ਇੰਸਪੈਕਟਰ ਸੁਖਬੀਰ ਸਿੰਘ, ਇੰਸਪੈਕਟਰ ਨਰਿੰਦਰ ਕੁਮਾਰ, ਐੱਸਆਈ ਦਲਜੀਤ ਸਿੰਘ, ਐੱਸਆਈ ਰਣਜੋਤ ਸਿੰਘ, ਐੱਸਆਈ ਬਲਬੀਰ ਸਿੰਘ, ਐੱਸਆਈ ਰਵਿੰਦਰ ਸਿੰਘ, ਐੱਸਆਈ ਨਰੇਸ਼ ਕੁਮਾਰ, ਏਐੱਸਆਈ ਮੁਹੰਮਦ ਰਮਜ਼ਾਨ ਅਤੇ ਏਐੱਸਆਈ ਗੁਰਦੇਵ ਸਿੰਘ ਨੂੰ ਸ਼ਾਨਦਾਰ ਸੇਵਾ ਲਈ ਮੈਡਲ (ਐੱਮਐੱਮਐੱਸ) ਦਿੱਤੇ ਜਾਣਗੇ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਅਤੇ ਸਮੁੱਚੇ ਪੰਜਾਬ ਪੁਲੀਸ ਬਲ ਦਾ ਮਨੋਬਲ ਵਧਾਉਣ ਲਈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਹੈ।

Advertisement
Advertisement
Author Image

joginder kumar

View all posts

Advertisement
×