ਕੇਂਦਰ ਜੰਮੂ ਕਸ਼ਮੀਰ ਦੇ ਰਾਜ ਦੇ ਦਰਜੇ ਨੂੰ ਬਹਾਲ ਕਰਨ ਲਈ ਵਚਨਬੱਧ ਤੇ ਛੇਤੀ ਵਿਧਾਨ ਸਭਾ ਚੋਣ ਹੋਣਗੀਆਂ: ਮੋਦੀ
12:41 PM Apr 12, 2024 IST
ਊਧਮਪੁਰ (ਜੰਮੂ-ਕਸ਼ਮੀਰ), 12 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਭਰੋਸਾ ਦਿੱਤਾ ਕਿ ਕੇਂਦਰ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰਨ ਲਈ ਵਚਨਬੱਧ ਹੈ ਅਤੇ ਕਿਹਾ ਕਿ ਵਿਧਾਨ ਸਭਾ ਚੋਣਾਂ ਵੀ ਜਲਦੀ ਹੀ ਕਰਵਾਈਆਂ ਜਾਣਗੀਆਂ। ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ, ‘ਉਹ ਸਮਾਂ ਦੂਰ ਨਹੀਂ ਜਦੋਂ ਜੰਮੂ-ਕਸ਼ਮੀਰ ਵਿੱਚ ਵੀ ਵਿਧਾਨ ਸਭਾ ਚੋਣਾਂ ਹੋਣਗੀਆਂ। ਜੰਮੂ-ਕਸ਼ਮੀਰ ਨੂੰ ਮੁੜ ਆਪਣਾ ਰਾਜ ਦਾ ਦਰਜਾ ਮਿਲ ਜਾਵੇਗਾ। ਤੁਸੀਂ ਆਪਣੇ ਵਿਧਾਇਕਾਂ ਅਤੇ ਆਪਣੇ ਮੰਤਰੀਆਂ ਨਾਲ ਆਪਣੇ ਸੁਫ਼ਨੇ ਸਾਂਝੇ ਕਰ ਸਕੋਗੇ।’ ਊਧਮਪੁਰ ਵਿੱਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਦੇ ਹੱਕ ’ਚ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਦਹਾਕਿਆਂ ਬਾਅਦ ਜੰਮੂ-ਕਸ਼ਮੀਰ ਵਿੱਚ ਅਤਿਵਾਦ ਅਤੇ ਸਰਹੱਦ ਪਾਰ ਗੋਲੀਬਾਰੀ ਦੇ ਡਰ ਤੋਂ ਬਿਨਾਂ ਚੋਣਾਂ ਹੋ ਰਹੀਆਂ ਹਨ।
Advertisement
Advertisement