ਕੇਂਦਰ ਨੇ ਛੇ ਮੁਲਕਾਂ ਨੂੰ ਪਿਆਜ਼ ਬਰਾਮਦ ਕਰਨ ਦੀ ਮਨਜ਼ੂਰੀ ਦਿੱਤੀ
08:05 AM Apr 28, 2024 IST
Advertisement
ਨਵੀਂ ਦਿੱਲੀ, 27 ਅਪਰੈਲ
ਕੇਂਦਰ ਨੇ ਅੱਜ ਕਿਹਾ ਕਿ ਉਸ ਨੇ ਬਰਾਮਦ ’ਤੇ ਪਾਬੰਦੀ ਹੋਣ ਦੇ ਬਾਵਜੂਦ ਛੇ ਦੇਸ਼ਾਂ ਨੂੰ 99,500 ਟਨ ਪਿਆਜ਼ ਭੇਜਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰ ਨੇ ਪੱਛਮੀ ਏਸ਼ੀਆ ਤੇ ਕੁਝ ਯੂਰੋਪੀ ਮੁਲਕਾਂ ਦੇ ਬਰਾਮਦ ਬਾਜ਼ਾਰਾਂ ਵਾਸਤੇ ਵਿਸ਼ੇਸ਼ ਤੌਰ ’ਤੇ ਉਗਾਏ 2000 ਟਨ ਸਫ਼ੇਦ ਪਿਆਜ਼ ਦੀ ਬਰਾਮਦ ਕਰਨ ਦੀ ਆਗਿਆ ਵੀ ਦਿੱਤੀ ਹੈ। ਸਰਕਾਰ ਨੇ 8 ਦਸੰਬਰ 2023 ਨੂੰ ਪਿਆਜ਼ ਬਰਾਮਦ ’ਤੇ ਪਾਬੰਦੀ ਲਾਈ ਸੀ। ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਨੇ ਇੱਕ ਅਧਿਕਾਰਤ ਬਿਆਨ ’ਚ ਕਿਹਾ ਕਿ ਸਰਕਾਰ ਨੇ ‘ਛੇ ਦੇਸ਼ਾਂ ਬੰਗਲਾਦੇਸ਼, ਯੂਏਏ, ਭੂਟਾਨ, ਬਹਿਰੀਨ, ਮੌਰੀਸ਼ਸ ਤੇ ਸ੍ਰੀਲੰਕਾ ਨੂੰ 99,500 ਟਨ ਪਿਆਜ਼ ਬਰਾਮਦ ਦੀ ਆਗਿਆ ਦਿੱਤੀ ਹੈ। ਪਿਛਲੇ ਦੀ ਸਾਲ ਦੇ ਮੁਕਾਬਲੇ 2023-24 ’ਚ ਸਾਉਣੀ ਤੇ ਹਾੜੀ ਦੀ ਪੈਦਾਵਾਰ ਘੱਟ ਹੋਣ ਦੇ ਖਦਸ਼ੇ ਕਾਰਨ ਘਰੇਲੂ ਉਪਲੱਬਧਤਾ ਯਕੀਨੀ ਬਣਾਉਣ ਲਈ ਬਰਾਮਦ ’ਤੇ ਪਾਬੰਦੀ ਲਾਈ ਹੋਈ ਹੈ। -ਪੀਟੀਆਈ
Advertisement
Advertisement
Advertisement