ਸਰਕਾਰੀ ਸਕੂਲ ਵਿੱਚ ਪ੍ਰਿੰਸੀਪਲ ਦੇ ਦਫ਼ਤਰ ਦੀ ਛੱਤ ਦਾ ਪਲਸਤਰ ਡਿੱਗਾ
ਪੱਤਰ ਪ੍ਰੇਰਕ
ਰਈਆ, 5 ਨਵੰਬਰ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਅੱਜ ਬਾਅਦ ਦੁਪਹਿਰ ਛੱਤ ਦਾ ਪਲੱਸਤਰ ਡਿੱਗਣ ਕਾਰਨ ਇਕ ਅਧਿਆਪਕ ਦੇ ਮਾਮੂਲੀ ਸੱਟ ਲੱਗ ਗਈ।
ਸਕੂਲ ਪ੍ਰਿੰਸੀਪਲ ਅੱਜ ਛੁੱਟੀ ਤੇ ਹੋਣ ਕਾਰਨ ਬਚਾਅ ਹੋ ਗਿਆ। ਜੇਕਰ ਸਕੂਲ ਪ੍ਰਿੰਸੀਪਲ ਸਕੂਲ ਦੇ ਦਫ਼ਤਰ ਵਿੱਚ ਮੀਟਿੰਗ ਵਗ਼ੈਰਾ ਚੱਲਦੀ ਹੁੰਦੀ ਤਾਂ ਸਕੂਲ ਵਿੱਚ ਹੋਰ ਵੀ ਜਾਨੀ ਨੁਕਸਾਨ ਹੋ ਸਕਦਾ ਸੀ। ਸਕੂਲ ਦੇ ਜਿਸ ਕਮਰੇ ਦੀ ਛੱਤ ਡਿੱਗੀ ਹੈ ਉਸ ਦੇ ਸਰੀਏ ਬਿਲਕੁਲ ਨੰਗੇ ਹੋ ਚੁੱਕੇ ਹਨ ਅਤੇ ਪ੍ਰਿੰਸੀਪਲ ਦਫ਼ਤਰ ਵਿਚ ਸ਼ੀਸ਼ੇ ਵਾਲਾ ਮੇਜ਼ ਵੀ ਨੁਕਸਾਨ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਮ੍ਰਿਤਸਰ ਹਰ ਭਗਵੰਤ ਸਿੰਘ ਨੇ ਕਿਹਾ ਕਿ ਛੱਤ ਦਾ ਲੈਟਰ ਨਹੀਂ ਡਿੱਗਾ ਸਗੋਂ ਸੀਮਿੰਟ ਦੀ ਲੇਰ ਡਿੱਗੀ ਹੈ ਅਤੇ ਕਿਸੇ ਅਧਿਆਪਕ ਦੇ ਕੋਈ ਸੱਟ ਨਹੀਂ ਲੱਗੀ ਪਰ ਪ੍ਰਿੰਸੀਪਲ ਦੇ ਦਫ਼ਤਰ ਨੂੰ ਤਾਲੇ ਲਾ ਕੇ ਬੰਦ ਕਰਵਾ ਦਿੱਤਾ ਗਿਆ ਹੈ।
ਇਸ ਸਬੰਧੀ ਡੀਸੀ ਅੰਮ੍ਰਿਤਸਰ ਸਾਕਸ਼ੀ ਸਾਹਨੀ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਡੀਈਓ ਸੈਕੰਡਰੀ ਤੋਂ ਰਿਪੋਰਟ ਮੰਗੀ ਗਈ ਹੈ।