ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੀਬੀਆਈ ਨੇ ਸੈਂਸਰ ਬੋਰਡ ’ਤੇ ਰਿਸ਼ਵਤਖੋਰੀ ਦੇ ਲੱਗੇ ਦੋਸ਼ਾਂ ਦੀ ਜਾਂਚ ਸ਼ੁਰੂ ਕੀਤੀ

01:26 PM Oct 05, 2023 IST

ਨਵੀਂ ਦਿੱਲੀ, 5 ਅਕਤੂਬਰ
ਸੀਬੀਆਈ ਨੇ ਅਭਨਿੇਤਾ ਵਿਸ਼ਾਲ ਦੇ ਦੋਸ਼ਾਂ 'ਤੇ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (ਸੀਬੀਐੱਫਸੀ) ਦੇ ਤਿੰਨ ਵਿਅਕਤੀਆਂ ਅਤੇ ਅਣਪਛਾਤੇ ਅਧਿਕਾਰੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਅਦਾਕਾਰ ਨੇ ਕਿਹਾ ਸੀ ਕਿ ਉਸ ਨੂੰ ਆਪਣੀ ਫਿਲਮ ਮਾਰਕ ਐਂਟਨੀ ਲਈ ਸਰਟੀਫਿਕੇਟ ਲੈਣ ਲਈ 6.5 ਲੱਖ ਰੁਪਏ ਦੇਣੇ ਪਏ। ਕੇਸ ਦਰਜ ਹੋਣ ਬਾਅਦ ਏਜੰਸੀ ਨੇ ਮੁੰਬਈ ਦੇ ਚਾਰ ਸਥਾਨਾਂ 'ਤੇ ਤਲਾਸ਼ੀ ਲਈ, ਜਿਸ ਵਿੱਚ ਐੱਫਆਈਆਰ ਵਿੱਚ ਨਾਮਜ਼ਦ ਮੁਲਜ਼ਮਾਂ ਦੇ ਅਹਾਤੇ ਵੀ ਸ਼ਾਮਲ ਹਨ। ਸੀਬੀਆਈ ਨੇ ਮਰਲਨਿ ਮੇਨਾਗਾ, ਜੀਜਾ ਰਾਮਦਾਸ, ਰਾਜਨ ਐੱਮ ਅਤੇ ਸੀਬੀਐਫਸੀ ਦੇ ਅਣਪਛਾਤੇ ਜਨਤਕ ਸੇਵਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ।

Advertisement

ਸੀਬੀਐੱਫਸੀ ਨੂੰ ਆਮ ਕਰਕੇ ਸੈਂਸਰ ਬੋਰਡ ਨਾਲ ਵੀ ਜਾਣਿਆਂ ਜਾਂਦਾ ਹੈ।

Advertisement
Advertisement