ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਸਪਤਾਲ ਲਈ ਖਰੀਦੇ ਏਸੀ ਨਿੱਜੀ ਕੋਠੀ ਵਿੱਚ ਵਰਤਣ ਦਾ ਮਾਮਲਾ ਭਖਿਆ

06:51 PM Jun 29, 2023 IST

ਮਹਿੰਦਰ ਸਿੰਘ ਰੱਤੀਆਂ

Advertisement

ਮੋਗਾ, 28 ਜੂਨ

ਹਲਕਾ ਮੋਗਾ ਦੀ ‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਸਥਾਨਕ ਸਿਵਲ ਹਸਪਤਾਲ ਵਿੱਚ ਮੁਰਦਾ ਘਰ ਅਤੇ ਐਮਰਜੈਂਸੀ ਵਾਰਡ ਲਈ ਖਰੀਦੇ ਏਸੀ ਦੀ ਆਪਣੇ ਨਿੱਜੀ ਦਫ਼ਤਰ ਅਤੇ ਕੋਠੀ ‘ਚ ਵਰਤੋਂ ਕਰਨ ਦੇ ਮਾਮਲੇ ਵਿੱਚ ਕਸੂਤੀ ਸਥਿਤੀ ਵਿੱਚ ਫਸ ਗਈ ਹੈ। ਮੋਗਾ ਤੋਂ ਪਟਿਆਲਾ ਬਦਲੀ ਕੀਤੇ ਹੈਲਥ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ ਨੇ ਵਿਧਾਇਕਾ ‘ਤੇ ਉਕਤ ਦੋਸ਼ ਲਾਉਂਦੇ ਹੋਏ ਕਿਹਾ ਕਿ ਇਹ ਏਸੀ 10 ਮਹੀਨੇ ਪਹਿਲਾਂ ਅਗਸਤ 2022 ਵਿਚ ਖਰੀਦੇ ਗਏ ਸਨ।

Advertisement

ਦੂਜੇ ਪਾਸੇ ਵਿਧਾਇਕਾ ਡਾ. ਅਰੋੜਾ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਦਾਅਵਾ ਕੀਤਾ ਕਿ ਏਸੀ ਸਿਵਲ ਹਸਪਤਾਲ ‘ਚ ਲੱਗੇ ਹੋਣ ਸਬੰਧੀ ਰਿਪੋਰਟ ਪੜਤਾਲੀਆ ਟੀਮ ਨੂੰ ਐੱਸਐੱਮਓ ਨੇ ਸੌਂਪ ਦਿੱਤੀ ਹੈ।

ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾਂ ਵੱਲੋਂ ਲਗਾਏ ਗਏ ਗੰਭੀਰ ਦੋਸ਼ਾਂ ਤੋਂ ਬਾਅਦ ਸਿਵਲ ਸਰਜਨ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਸਹਾਇਕ ਸਿਵਲ ਸਰਜਨ ਡਾ. ਦਵਿੰਦਰਪਾਲ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਕੇਸ਼ ਕੁਮਾਰ, ਸੀਨੀਅਰ ਮੈਡੀਕਲ ਅਫ਼ਸਰ, ਸਿਵਲ ਹਸਪਤਾਲ ਪੱਤੋ ਹੀਰਾ ਸਿੰਘ ਡਾ. ਸੰਜੇ ਕੁਮਾਰ ਅਤੇ ਲੇਖਾਕਾਰ ਰੀਮਾ ਚੌਹਾਨ ਦੀ ਟੀਮ ਅਧਾਰਤ ਚਾਰ ਮੈਂਬਰੀ ਟੀਮ ਗਠਿਤ ਕੀਤੀ ਗਈ ਹੈ। ਇਸ ਚਾਰ ਮੈਂਬਰੀ ਕਮੇਟੀ ਨੂੰ ਸੀਨੀਅਰ ਮੈਡੀਕਲ ਅਫ਼ਸਰ, ਸਥਾਨਕ ਸਿਵਲ ਹਸਪਤਾਲ ਨੇ 27 ਜੂਨ ਨੂੰ ਆਪਣੀ ਰਿਪੋਰਟ ਵਿਚ ਉਕਤ ਏਸੀ ਖਰੀਦ ਕਰਨ ਦੀ ਗੱਲ ਕਬੂਲ ਕਰਦੇ ਹੋਏ ਲਿਖਿਆ ਹੈ ਕਿ ਉਕਤ ਖਰੀਦ ਕੀਤੇ ਏਸੀ ਦਾ ਹਸਪਤਾਲ ਦੇ ਸਟਾਕ ਰਜਿਸਟਰ ਵਿਚ ਇੰਦਰਾਜ਼ ਦਰਜ ਨਹੀਂ ਹੈ।

ਇਸ ਦਾ ਕਾਰਨ ਉਨ੍ਹਾਂ ਹਸਪਤਾਲ ਵਿਚ ਯੂਜਰਜ਼ ਚਾਰਜ਼ ਵਿਚ ਫੰਡਾਂ ਦੀ ਘਾਟ ਹੋਣ ਕਰਕੇ ਇਨ੍ਹਾਂ ਏਸੀ ਬਿੱਲਾਂ ਦੀ ਅਦਾਇਗੀ ਹੁਣ ਤੱਕ ਕੰਪਨੀ ਨੂੰ ਨਹੀਂ ਕੀਤੀ ਗਈ। ਇਸ ਪੱਤਰ ਦੀ ਕਾਪੀ ਪੰਜਾਬੀ ਟ੍ਰਿਬਿਊਨ ਕੋਲ ਹੈ।

ਉਧਰ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਹੈਲਥ ਸੁਪਰਵਾਈਜ਼ਰ ‘ਤੇ ਸਰਕਾਰੀ ਨੌਕਰੀ ਦੇ ਨਾਲ ਸਮਾਜ ਸੇਵਾ ਤੇ ਰਾਜਨੀਤੀ ਕਰਨ ਦੇ ਦੋਸ਼ ਲਾਏ ਹਨ।

ਇਸ ‘ਤੇ ਪਲਟਵਾਰ ਕਰਦੇ ਕਿਹਾ ਕਿ ਸ੍ਰੀ ਲੂੰਬਾ ਨੇ ਕਿਹਾ ਕਿ ਵਿਧਾਇਕਾ ਦੇ ਪਤੀ ਡਾ. ਰਾਕੇਸ਼ ਅਰੋੜਾ ਵੀ ਰਾਜਨੀਤੀ ਦੇ ਨਾਲ ਸਰਕਾਰੀ ਨੌਕਰੀ ਕਰ ਰਹੇ ਹਨ।

ਮਹਿੰਦਰਪਾਲ ਲੂੰਬਾ ਵੱਲੋਂ ਸਿਹਤ ਮੰਤਰੀ ਦਾ ਐਫਆਈਆਰ ਵਾਲਾ ਬਿਆਨ ਝੂਠਾ ਕਰਾਰ

ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ ਸ੍ਰੀ ਮੁਕਤਸਰ ਸਾਹਿਬ ਤੇ ਫ਼ਰੀਦਕੋਟ ਦੌਰੇ ਦੌਰਾਨ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਖ਼ਿਲਾਫ਼ ਦੋ ਐਫ਼ਆਈਆਰ ਦਰਜ ਹੋਣ ਦੇ ਦਿੱਤੇ ਬਿਆਨ ਤੋਂ ਇਹ ਮੁੱਦਾ ਹੋਰ ਭਖ਼ ਗਿਆ ਹੈ। ਹੈਲਥ ਸੁਪਰਵਾਈਜ਼ਰ ਮਹਿੰਦਰਪਾਲ ਲੁੰਬਾ ਦੀ ਬਦਲੀ ਰੱਦ ਕਰਵਾਉਣ ਲਈ ਗਠਿਤ ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਕਨਵੀਨਰ ਡਾ. ਇੰਦਰਵੀਰ ਗਿੱਲ ਤੇ ਕਰਮਜੀਤ ਮਾਣੂੰਕੇ ਤੇ ਹੋਰਾਂ ਵੱਲੋਂ ਨਿਖੇਧੀ ਕਰਦੇ ਹੋਏ ਕਿਹਾ ਗਿਆ ਕਿ ਸਿਹਤ ਮੰਤਰੀ ਝੂਠ ਬੋਲ ਰਹੇ ਹਨ। ਮਹਿੰਦਰਪਾਲ ਲੂੰਬਾ ਨੇ ਕਿਹਾ ਕਿ ਐਫਆਈਆਰ ਦਰਜ ਹੋਣ ਬਾਰੇ ਸਿਹਤ ਮੰਤਰੀ ਸ਼ਰੇਆਮ ਝੂਠ ਬੋਲ ਗਏ ਹਨ।

Advertisement
Tags :
ਹਸਪਤਾਲਕੋਠੀਖਰੀਦੇਨਿੱਜੀਭਖਿਆਮਾਮਲਾਵਰਤਣਵਿੱਚ