ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟਰੱਕ ਡਰਾਈਵਰ ਦੇ ਕਤਲ ਦਾ ਮਾਮਲਾ ਸੁਲਝਿਆ

11:22 AM Jun 16, 2024 IST

ਰਵਿੰਦਰ ਰਵੀ
ਬਰਨਾਲਾ, 15 ਜੂਨ
ਪਿਛਲੇ ਦਿਨੀਂ ਬਰਨਾਲਾ-ਬਠਿੰਡਾ ਹਾਈਵੇ ’ਤੇ ਟਰੱਕ ਡਰਾਈਵਰ ਦੇ ਹੋਏ ਕਤਲ ’ਚ ਸ਼ਾਮਲ ਪਤੀ-ਪਤਨੀ ਨੂੰ ਪੁਲੀਸ ਨੇ ਪਿੰਡ ਜੇਠੂਕੇ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਐਸਪੀ (ਡੀ) ਸਨਦੀਪ ਸਿੰਘ ਮੰਡ ਨੇ ਦੱਸਿਆ ਕਿ ਤੇਜਿੰਦਰ ਸਿੰਘ ਵਾਸੀ ਨਗਲਾ ਧਨੀ (ਯੂਪੀ) ਜੋ ਸੁਦਰਸ਼ਨ ਕਰੀਅਰ ਕੰਪਨੀ (ਨੋਇਡਾ)’ਚ ਡਰਾਈਵਰ ਵਜੋਂ ਨੌਕਰੀ ਕਰਦਾ ਸੀ, ਦਾ ਕਤਲ ਬਰਨਾਲਾ-ਬਠਿੰਡਾ ਹਾਈਵੇ ’ਤੇ ਟੱਰਕ ਦੇ ਕੈਬਿਨ ’ਚ 7 ਜੂਨ ਰਾਤੀਂ 11.30 ਵਜੇ ਦੇ ਕਰੀਬ ਕੀਤਾ ਗਿਆ ਸੀ। ਪੁਲੀਸ ਨੇ ਮ੍ਰਿਤਕ ਦੇ ਭਰਾ ਪ੍ਰਵੇਸ਼ ਕੁਮਾਰ ਦੇ ਬਿਆਨ ’ਤੇ ਨਾ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਤਲਾਂ ਦੀ ਭਾਲ ਲਈ ਵਿਸ਼ੇਸ਼ ਟੀਮਾਂ ਬਣਾ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਡੀਐੱਸਪੀ (ਡੀ) ਰਾਜਿੰਦਰ ਪਾਲ ਸਿੰਘ­ ਸੀਆਈਏ ਅਤੇ ਥਾਣਾ ਰੂੜੇਕੇ ਕਲਾਂ ਦੀ ਇੰਸਪੈਕਟਰ ਰੁਪਿੰਦਰ ਕੌਰ ਦੀ ਅਗਵਾਈ ’ਚ ਕੀਤੀ ਛਾਪੇਮਾਰੀ ਦੌਰਾਨ ਜਸਵੰਤ ਸਿੰਘ ਅਤੇ ਉਸ ਦੀ ਪਤਨੀ ਅੰਜੂ ਵਾਸੀ ਬੁਰਜ ਮਹਿਮਾ (ਬਠਿੰਡਾ) ਨੂੰ ਪਿੰਡ ਜੇਠੂਕੇ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਕਤਲ ਲਈ ਵਰਤਿਆ ਲੋਹੇ ਦਾ ਪਾਨਾ ਅਤੇ ਖੂਨ ਨਾਲ ਲੱਥ-ਪੱਥ ਬਨੈਣ ਤੇ ਮ੍ਰਿਤਕ ਡਰਾਈਵਰ ਦਾ ਮੋਬਾਈਲ ਬਰਾਮਦ ਕੀਤਾ ਹੈ। ਐੱਸਪੀ (ਡੀ) ਨੇ ਦੱਸਿਆ ਕਿ ਮੁਲਜ਼ਮਾਂ ਨੇ ਪੁੱਛ-ਪੜਤਾਲ ਦੌਰਾਨ ਮੰਨਿਆ ਕਿ ਬਠਿੰਡਾ ਤੋਂ ਬਰਨਾਲਾ ਜਾਣ ਲਈ ਟਰੱਕ ’ਚ ਲਿਫ਼ਟ ਲਈ ਸੀ ਅਤੇ ਰਸਤੇ ’ਚ ਦੋਵਾਂ ਨੇ ਡਰਾਈਵਰ ਤੋਂ ਪੈਸੇ­ਮੋਬਾਈਲ ਅਤੇ ਏਟੀਐਮ ਖੋਹਣ ਦੀ ਕੋਸ਼ਿਸ਼ ਕੀਤੀ। ­ਜਦੋਂ ਡਰਾਈਵਰ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਜਸਵੰਤ ਸਿੰਘ ਨੇ ਡਰਾਈਵਰ ਦੇ ਸਿਰ ’ਚ ਲੋਹੇ ਦੇ ਪਾਨੇ ਨਾਲ ਕਈ ਵਾਰ ਕੀਤੇ ਅਤੇ ਉਸ ਦੀ ਪਤਨੀ ਅੰਜੂ ਨੇ ਉਸ ਦਾ ਗਲ ਘੁੱਟ ਕੇ ਮਾਰ ਦਿੱਤਾ।

Advertisement

Advertisement
Advertisement