For the best experience, open
https://m.punjabitribuneonline.com
on your mobile browser.
Advertisement

ਲਾਪਤਾ ਨੌਜਵਾਨ ਦਾ ਮਾਮਲਾ: ਕਿਸਾਨਾਂ ਵੱਲੋਂ ਥਾਣੇ ਅੱਗੇ ਧਰਨਾ

10:38 AM Jun 09, 2024 IST
ਲਾਪਤਾ ਨੌਜਵਾਨ ਦਾ ਮਾਮਲਾ  ਕਿਸਾਨਾਂ ਵੱਲੋਂ ਥਾਣੇ ਅੱਗੇ ਧਰਨਾ
ਥਾਣਾ ਧਾਰੀਵਾਲ ਵਿੱਚ ਧਰਨੇ ਦੌਰਾਨ ਪੀੜਤ ਪਰਿਵਾਰ ਅਤੇ ਕਿਸਾਨ ਆਗੂ।
Advertisement

ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 8 ਜੂਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬੁਰਜ ਸਾਹਿਬ ਧਾਰੀਵਾਲ ਵੱਲੋਂ ਜਥੇਬੰਦੀ ਦੇ ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆਂ ਅਤੇ ਜ਼ਿਲ੍ਹਾ ਪ੍ਰਧਾਨ ਪ੍ਰਧਾਨ ਹਰਦੀਪ ਸਿੰਘ ਤਲਵਾੜਾ ਦੀ ਅਗਵਾਈ ਵਿੱਚ ਕਿਸਾਨ ਸੁਖਵੰਤ ਸਿੰਘ ਨੂੰ ਇਨਸਾਫ ਦਿਵਾਉਣ ਲਈ ਥਾਣਾ ਧਾਰੀਵਾਲ ਅੱਗੇ ਪੁਲੀਸ ਖ਼ਿਲਾਫ਼ ਧਰਨਾ ਦਿੱਤਾ ਗਿਆ। ਪੀੜਤ ਸੁਖਵੰਤ ਸਿੰਘ ਵਾਸੀ ਰੁਡਿਆਣਾ ਥਾਣਾ ਕਲਾਨੌਰ ਨੇ ਦੱਸਿਆ ਕਿ ਉਸਦਾ ਲੜਕਾ ਜਸਬੀਰ ਸਿੰਘ ਉਰਫ ਸੋਨੀ ਕਰੀਬ ਢਾਈ ਸਾਲ ਪਹਿਲਾਂ ਭੇਦਭਰੀ ਹਾਲਤ ਵਿੱਚ ਲਾਪਤਾ ਹੋਇਆ ਸੀ। ਜਸਬੀਰ ਸਿੰਘ ਵੱਲੋਂ ਆਪਣੇ ਮੋਬਾਈਲ ਫੋਨ ਤੋਂ ਆਪਣੀ ਇਕ ਵੀਡੀਓ ਵਾਇਰਲ ਕੀਤੀ ਗਈ ਸੀ, ਜਿਸਦੀ ਪੁਲੀਸ ਦੁਆਰਾ ਜਾਂਚ ਕਰਨ ’ਤੇ ਪਤਾ ਲੱਗਾ ਕਿ ਇਹ ਵੀਡੀਓ ਧਾਰੀਵਾਲ ਤੋਂ ਵਾਈਰਲ ਹੋਈ ਹੈ। ਜਿਸ ਮੋਬਾਈਲ ਤੋਂ ਇਹ ਵੀਡੀਓ ਵਾਇਰਲ ਹੋਈ, ਉਹ ਕੁਲਦੀਪ ਕੌਰ ਵਾਸੀ ਪਿੰਡ ਧੌਲਪੁਰ ਥਾਣਾ ਕਿਲ੍ਹਾ ਲਾਲ ਸਿੰਘ ਕੋਲ ਟਰੇਸ ਹੋਇਆ ਸੀ। ਇਸ ਸਬੰਧੀ ਥਾਣਾ ਧਾਰੀਵਾਲ ਵਿੱਚ ਪੁਲੀਸ ਨੇ ਜਸਬੀਰ ਸਿੰਘ ਨੂੰ ਅਗਵਾਹ ਕਰਨ ਦੇ ਦੋਸ਼ ਹੇਠ ਕੁਲਦੀਪ ਕੌਰ ਵਿਰੁੱਧ 10 ਅਕਤੂਬਰ 2023 ਨੂੰ ਕੇਸ ਦਰਜ ਕੀਤਾ ਸੀ। ਪੀੜਤ ਸੁਖਵੰਤ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਜਸਬੀਰ ਸਿੰਘ ਦਾ ਅਜੇ ਤੱਕ ਕੋਈ ਥਹੂ ਪਤਾ ਨਹੀਂ ਲੱਗਾ ਅਤੇ ਨਾ ਹੀ ਪੁਲੀਸ ਵਲੋਂ ਅਜੇ ਤੱਕ ਕੁਲਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਧਰਨਾਕਾਰੀਆਂ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਤੱਕ ਧਰਨਾ ਜਾਰੀ ਰਹੇਗਾ। ਇਸ ਮੌਕੇ ਪਹੁੰਚੇ ਡੀਐੱਸਪੀ ਦਿਹਾਤੀ ਗੁਰਦਾਸਪੁਰ ਰਾਜਬੀਰ ਸਿੰਘ ਨੇ ਧਰਨਾਕਾਰੀਆਂ ਨੂੰ 15 ਦਿਨਾਂ ਤੱਕ ਮਾਮਲੇ ਦਾ ਹੱਲ ਕਰਨ ਦਾ ਭਰੋਸਾ ਦੇਣ ’ਤੇ ਕਿਸਾਨਾਂ ਨੇ ਧਰਨਾ ਚੁੱਕ ਲਿਆ।

Advertisement

Advertisement
Author Image

sukhwinder singh

View all posts

Advertisement
Advertisement
×