For the best experience, open
https://m.punjabitribuneonline.com
on your mobile browser.
Advertisement

ਧਾਰਮਿਕ ਅਸਥਾਨ ਢਾਹੁਣ ਦੇ ਮਾਮਲੇ ਨੂੰ ਸਿਆਸੀ ਰੰਗਤ ਚੜ੍ਹੀ

06:44 AM Jul 22, 2024 IST
ਧਾਰਮਿਕ ਅਸਥਾਨ ਢਾਹੁਣ ਦੇ ਮਾਮਲੇ ਨੂੰ ਸਿਆਸੀ ਰੰਗਤ ਚੜ੍ਹੀ
ਮੀਟਿੰਗ ਵਿੱਚ ਹਾਜ਼ਰ ਵੱਖ-ਵੱਖ ਮੰਦਰ ਕਮੇਟੀਆਂ ਦੇ ਅਹੁਦੇਦਾਰ।
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 21 ਜੁਲਾਈ
ਚੰਡੀਗੜ੍ਹ ਦੇ ਕਰੀਬ 200 ਧਾਰਮਿਕ ਸਥਾਨਾਂ ਨੂੰ ਨਗਰ ਨਿਗਮ, ਪ੍ਰਸ਼ਾਸਨ, ਜੰਗਲਾਤ ਵਿਭਾਗ ਅਤੇ ਅਸਟੇਟ ਦਫ਼ਤਰ ਵੱਲੋਂ ਢਾਹੁਣ ਸਬੰਧੀ ਭੇਜੇ ਨੋਟਿਸਾਂ ਨੂੰ ਸਿਆਸੀ ਰੰਗ ਚੜ੍ਹਦਾ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਭੇਜੇ ਗਏ ਨੋਟਿਸਾਂ ਵਿਰੁੱਧ ਭਾਜਪਾ ਦੇ ਸਾਬਕਾ ਪ੍ਰਧਾਨ ਅਰੁਣ ਸੂਦ ਡਟ ਗਏ ਹਨ। ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੇਅਰ ਅਰੁਣ ਸੂਦ ਸਣੇ ਭਾਜਪਾ ਆਗੂਆਂ ਨੇ ਚੰਡੀਗੜ੍ਹ ਪ੍ਰਸ਼ਾਸਕ ਨੂੰ ਇਹ ਕਾਰਵਾਈ ਰੋਕਣ ਦੀ ਅਪੀਲ ਕੀਤੀ ਸੀ। ਹਿੰਦੂ ਪਰਵ ਮਹਾਸਭਾ ਦੀ ਅਗਵਾਈ ਹੇਠ ਸਮੂਹ ਮੰਦਰ ਕਮੇਟੀਆਂ ਦੇ ਨੁਮਾਇੰਦਿਆਂ ਨੇ ਇਸ ਮਸਲੇ ਦੇ ਸਥਾਈ ਹੱਲ ਲਈ ਅੱਜ ਸੈਕਟਰ-15 ਸਥਿਤ ਸਨਾਤਨ ਧਰਮ ਮੰਦਰ ਵਿੱਚ ਅਰੁਣ ਸੂਦ ਨਾਲ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਹਿੰਦੂ ਪਰਵ ਮਹਾਸਭਾ ਦੇ ਪ੍ਰਧਾਨ ਬੀਪੀ ਅਰੋੜਾ ਨੇ ਕੀਤੀ।
ਮੀਟਿੰਗ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸੈਕਟਰ-31 ਦੇ ਜਿਸ ਮੰਦਰ ਨੂੰ ਨੋਟਿਸ ਮਿਲਿਆ ਹੈ, ਉਸ ਦਾ ਇਤਿਹਾਸ ਮਹਾਭਾਰਤ ਕਾਲ ਨਾਲ ਜੁੜਿਆ ਹੋਇਆ ਹੈ। ਬਹੁਤ ਸਾਰੇ ਮੰਦਰ ਸਬੰਧਤ ਸੈਕਟਰਾਂ ਵਿੱਚ ਇਕੱਲੇ ਮੰਦਰ ਹਨ, ਜੋ ਹਰ ਸੈਕਟਰ ਵਿੱਚ ਘੱਟੋ-ਘੱਟ ਇੱਕ ਧਾਰਮਿਕ ਸਥਾਨ ਦੀ ਪ੍ਰਸ਼ਾਸਨਿਕ ਨੀਤੀ ਦੇ ਅਧੀਨ ਆਉਂਦੇ ਹਨ, ਕੁਝ ਮੰਦਰਾਂ ਦੀ ਉਸਾਰੀ ਧਾਰਮਿਕ ਸਥਾਨਾਂ ਲਈ ਨਿਰਧਾਰਤ ਸਥਾਨਾਂ ’ਤੇ ਕੀਤੀ ਗਈ ਹੈ, ਕੁਝ ਮੰਦਰਾਂ ਦੀ ਜ਼ਮੀਨ ਦਾਨੀ ਸੱਜਣਾਂ ਤੋਂ ਤੋਹਫ਼ੇ ਵਜੋਂ ਮਿਲੀ ਸੀ ਅਤੇ ਕਈ ਲੋਕਾਂ ਨੇ ਜ਼ਮੀਨ ਖ਼ਰੀਦ ਕੇ ਰਜਿਸਟਰੀ ਕਰਵਾ ਲਈ ਸੀ ਪਰ ਬਾਅਦ ਵਿੱਚ ਪ੍ਰਸ਼ਾਸਨ ਨੇ ਇਨ੍ਹਾਂ ਜ਼ਮੀਨਾਂ ਨੂੰ ਐਕੁਆਇਰ ਕਰ ਲਿਆ।
ਮੀਟਿੰਗ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਇੱਕ ਵਫ਼ਦ ਜਲਦੀ ਹੀ ਪ੍ਰਸ਼ਾਸਕ ਨੂੰ ਮਿਲੇਗਾ ਅਤੇ ਉਨ੍ਹਾਂ ਨੂੰ ਇਹ ਜ਼ਮੀਨਾਂ ਨੂੰ ਨਿਯਮਤ ਕਰਨ ਦੀ ਅਪੀਲ ਕਰੇਗਾ, ਜਿਨ੍ਹਾਂ ’ਤੇ ਮੰਦਰਾਂ ਦੀਆਂ ਇਮਾਰਤਾਂ ਨਾਮਾਤਰ ਦਰਾਂ ’ਤੇ ਬਣੀਆਂ ਹਨ। ਮੀਟਿੰਗ ਵਿੱਚ ਵੱਖ-ਵੱਖ ਧਾਰਮਿਕ ਜਥੇਬੰਦੀਆਂ ਸਣੇ ਮੰਦਰ ਕਮੇਟੀਆਂ ਦੇ ਮੈਂਬਰ ਹਾਜ਼ਰ ਸਨ।
ਦੱਸਣਯੋਗ ਹੈ ਕਿ ਲੰਘੇ ਦਿਨ ਭਾਜਪਾ ਦੇ ਸਾਬਕਾ ਪ੍ਰਧਾਨ ਅਰੁਣ ਸੂਦ ਨੇ ਸੈਕਟਰ-38 ਵੈਸਟ ਵਿੱਚ ਗੁਰਦੁਆਰਾ ਪ੍ਰਬੰਧ ਕਮੇਟੀਆਂ ਨਾਲ ਮੀਟਿੰਗ ਕੀਤੀ ਸੀ ਤੇ ਗੁਰਦੁਆਰਿਆਂ ਨੂੰ ਭੇਜੇ ਨੋਟਿਸਾਂ ਬਾਰੇ ਗੱਲਬਾਤ ਕੀਤੀ ਗਈ ਸੀ।

Advertisement

Advertisement
Author Image

Advertisement
Advertisement
×