For the best experience, open
https://m.punjabitribuneonline.com
on your mobile browser.
Advertisement

ਮਨਰੇਗਾ ਮਜ਼ਦੂਰਾਂ ਨੂੰ 100 ਦਿਨ ਕੰਮ ਨਾ ਮਿਲਣ ਦਾ ਮਾਮਲਾ ਭਖ਼ਿਆ

10:42 AM Feb 04, 2024 IST
ਮਨਰੇਗਾ ਮਜ਼ਦੂਰਾਂ ਨੂੰ 100 ਦਿਨ ਕੰਮ ਨਾ ਮਿਲਣ ਦਾ ਮਾਮਲਾ ਭਖ਼ਿਆ
ਮਾਨਸਾ ਵਿੱਚ ਡੀਸੀ ਦਫ਼ਤਰ ਵੱਲ ਜਾਂਦੇ ਮਜ਼ਦੂਰਾਂ ਨੂੰ ਰੋਕਦੀ ਹੋਈ ਪੁਲੀਸ। -ਫੋਟੋ: ਸੁਰੇਸ਼
Advertisement

ਪੱਤਰ ਪ੍ਰੇਰਕ
ਮਾਨਸਾ, 3 ਫਰਵਰੀ
ਨਰੇਗਾ ਵਰਕਰਜ਼ ਯੂਨੀਅਨ ਨੇ ਦੋਸ਼ ਲਾਇਆ ਕਿ ਪੰਜਾਬ ਦੇ ਕਿਸੇ ਵੀ ਪਿੰਡ ਵਿੱਚ ਮਨਰੇਗਾ ਮਜ਼ਦੂਰਾਂ ਨੂੰ 100 ਦਿਨ ਦਾ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਹੈ ਜਿਸ ਨਾਲ ਮਜ਼ਦੂਰ ਵਰਗ ਦਾ ਸ਼ਰੇਆਮ ਸ਼ੋਸ਼ਣ ਹੋ ਰਿਹਾ ਹੈ। ਜਥੇਬੰਦੀ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਖੇਤ ਮਜ਼ਦੂਰਾਂ ਦੀ ਦਿਹਾੜੀ 430 ਰੁਪਏ ਤੈਅ ਕੀਤੀ ਹੋਈ ਹੈ ਜਦਕਿ ਮਨਰੇਗਾ ਮਜ਼ਦੂਰਾਂ ਨੂੰ ਕੇਂਦਰ ਸਰਕਾਰ ਵੱਲੋਂ 303 ਰੁਪਏ ਪ੍ਰਤੀ ਦਿਹਾੜੀ ਨਿਸ਼ਚਿਤ ਕਰਨ ਦੇ ਅਨਿਆਂ ਭਰੇ ਮਾਮਲੇ ਨੂੰ ਅੱਜ ਤੱਕ ਭਗਵੰਤ ਮਾਨ ਦੀ ਸਰਕਾਰ ਵੱਲੋਂ ਮੋਦੀ ਸਰਕਾਰ ਕੋਲ ਨਹੀਂ ਗਿਲਾ ਨਹੀਂ ਕੀਤਾ ਗਿਆ। ਇਹ ਗੱਲਾਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਗਸੀਰ ਸਿੰਘ ਸੀਰਾ ਨੇ ਕਹੀਆਂ। ਮੰਗ ਪੱਤਰ ਦੇਣ ਸਮੇਂ ਜਥੇਬੰਦਕ ਆਗੂਆਂ ਨੂੰ ਪੁਲੀਸ ਅਧਿਕਾਰੀਆਂ ਵੱਲੋਂ ਰੋਕਿਆ ਗਿਆ ਅਤੇ ਬਾਅਦ ’ਚ ਜਥੇਬੰਦਕ ਦਬਾਅ ਹੇਠ ਆਗੂਆਂ ਨੂੰ ਡੀ.ਸੀ ਦਫ਼ਤਰ ਤੱਕ ਜਾਣ ਦੀ ਆਗਿਆ ਦਿੱਤੀ ਗਈ। ਮਜ਼ਦੂਰਾਂ ਦੇ ਇਕੱਠ ਵਿੱਚ ਆਕੇ ਮਾਨਸਾ ਦੇ ਐਸਡੀਐਮ ਵੱਲੋਂ ਮੰਗ ਪੱਤਰ ਲਿਆ ਗਿਆ ਅਤੇ ਨਰੇਗਾ ਮਜ਼ਦੂਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀਆਂ ਮੁਸ਼ਕਲਾਂ ਨੂੰ ਛੇਤੀ ਹੱਲ ਕੀਤਾ ਜਾਵੇਗਾ।

Advertisement

Advertisement
Author Image

Advertisement
Advertisement
×