For the best experience, open
https://m.punjabitribuneonline.com
on your mobile browser.
Advertisement

ਪੈਂਟੂਨ ਪੁਲ ਚੁੱਕਣ ਦਾ ਮਾਮਲਾ: ਪਿੰਡਾਂ ਦੇ ਲੋਕਾਂ ਵੱਲੋਂ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ

08:11 PM Jun 29, 2023 IST
ਪੈਂਟੂਨ ਪੁਲ ਚੁੱਕਣ ਦਾ ਮਾਮਲਾ  ਪਿੰਡਾਂ ਦੇ ਲੋਕਾਂ ਵੱਲੋਂ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ
Advertisement

ਜਤਿੰਦਰ ਬੈਂਸ

Advertisement

ਗੁਰਦਾਸਪੁਰ, 26 ਜੂਨ

ਗੁਰਦਾਸਪੁਰ ਦੇ ਮਕੌੜਾ ਪੱਤਣ ਉੱਤੇ ਰਾਵੀ ਦਰਿਆ ਤੋਂ ਪੈਂਟੂਨ ਪੁਲ ਹਟਾਉਣ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਫੈਸਲੇ ਖਿਲਾਫ਼ ਅੱਜ ਦਰਿਆ ਪਾਰਲੇ ਸਰਹੱਦੀ ਪਿੰਡਾਂ ਦੇ ਲੋਕਾਂ ਵੱਲੋਂ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਮੰਗਾਂ ਤੋਂ ਜਾਣੂ ਕਰਵਾਇਆ ਅਤੇ ਪੈਂਟੂਨ ਪੁਲ ਹਾਲ ਦੀ ਘੜੀ ਨਾ ਹਟਾਉਣ ਦੀ ਮੰਗ ਕੀਤੀ। ਡਿਪਟੀ ਕਮਿਸ਼ਨਰ ਨੇ ਜਲਦੀ ਮੰਗਾਂ ਦੇ ਹੱਲ ਦਾ ਭਰੋਸਾ ਦਿੱਤਾ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਅਤੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਰਾਵੀ ਦਰਿਆ ਤੋਂ ਪ੍ਰਸ਼ਾਸਨ ਵੱਲੋਂ ਪੈਂਟੂਨ ਪੁਲ ਹਟਾਇਆ ਜਾ ਰਿਹਾ ਹੈ। ਜਦੋਂਕਿ ਦਰਿਆ ਪਾਰ ਕਰਨ ਲਈ ਲੋਕਾਂ ਕੋਲ ਕੋਈ ਸੁਰੱਖਿਅਤ ਸਾਧਨ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇੱਕ ਮਾਤਰ ਕਿਸ਼ਤੀ ਹੈ ਜੋ ਕਿ ਬਹੁਤ ਹੀ ਖ਼ਸਤਾ ਹਾਲਤ ਵਿੱਚ ਹੈ। ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਦਿਨਾਂ ਵਿੱਚ ਦਰਿਆ ਪੂਰੇ ਊਫਾਨ ਉੱਤੇ ਹੋਣ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਮੌਜੂਦਾ ਤਾਇਨਾਤ ਮਲਾਹ ਦੇ ਰਵੱਈਏ ਉੱਤੇ ਵੀ ਸੁਆਲ ਚੁੱਕੇ ਅਤੇ ਪ੍ਰਸ਼ਾਸਨ ਕੋਲ ਸ਼ਿਕਾਇਤ ਕੀਤੀ ਹੈ।

ਇਸ ਮੌਕੇ ਨਵੀਂ ਕਿਸ਼ਤੀ ਮੁਹੱਈਆ ਕਰਾਉਣ ਅਤੇ ਕਿਸ਼ਤੀ ਰਾਤ ਨੂੰ ਪਿੰਡਾਂ ਵਾਲੇ ਪਾਸੇ ਖੜ੍ਹੀ ਕਰਨ ਅਤੇ ਮਲਾਹ ਨੂੰ ਬਦਲਣ ਦੀ ਮੰਗ ਕੀਤੀ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਹੈ ਕਿ ਦੋ-ਤਿੰਨ ਦਿਨਾਂ ਤੱਕ ਨਵੀਂ ਕਿਸ਼ਤੀ ਮੁਹੱਈਆ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਦੀ ਸਹੂਲਤ ਅਤੇ ਐਮਰਜੈਂਸੀ ਹਾਲਾਤ ਨੂੰ ਵੇਖਦਿਆਂ ਕਿਸ਼ਤੀ ਦਰਿਆ ਪਾਰ ਪਿੰਡਾਂ ਵਾਲੇ ਪਾਸੇ ਖੜ੍ਹੀ ਕਰਨ ਦਾ ਪ੍ਰਬੰਧ ਕਰਨ ਅਤੇ ਬਾਕੀ ਦੀਆਂ ਮੰਗਾਂ ਦਾ ਜਲਦ ਹੱਲ ਦਾ ਭਰੋਸਾ ਦਿੱਤਾ ਹੈ।

Advertisement
Tags :
Advertisement
Advertisement
×