ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮ੍ਰਿਤਕ ਔਰਤ ਦੇ ਅੰਗੂਠੇ ’ਤੇ ਲੱਗੀ ਸਿਆਹੀ ਦਾ ਮਾਮਲਾ ਥਾਣੇ ਪੁੱਜਿਆ

07:44 AM Apr 29, 2024 IST

ਗੁਰਨਾਮ ਸਿੰਘ ਚੌਹਾਨ
ਪਾਤੜਾਂ, 28 ਅਪਰੈਲ
ਮ੍ਰਿਤਕ ਬਿਰਧ ਔਰਤ ਦੇ ਅੰਗੂਠੇ ’ਤੇ ਲੱਗੀ ਸਿਆਹੀ ਮਗਰੋਂ ਮਾਮਲਾ ਥਾਣੇ ਪਹੁੰਚ ਗਿਆ। ਮ੍ਰਿਤਕ ਦੇ ਪੁੱਤਰ ਅਤੇ ਭਤੀਜੇ ਵੱਲੋਂ ਇੱਕ-ਦੂਸਰੇ ’ਤੇ ਲਾਏ ਦੋਸ਼ਾਂ ਮਗਰੋਂ ਪੁਲੀਸ ਨੇ ਦੋਵੇਂ ਧਿਰਾਂ ਦੇ ਬਿਆਨ ਦਰਜ ਕਰ ਕੇ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਭੇਜ ਦਿੱਤੀ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਪੋਸਟ ਮਾਰਟਮ ਦੀ ਰਿਪੋਰਟ ਮਗਰੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਮ੍ਰਿਤਕ ਦੇ ਪੁੱਤਰ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਪਿੰਡ ਮੌਲਵੀਵਾਲਾ ਵਿੱਚ ਰਹਿੰਦੇ ਸੀ ਅਤੇ ਹੁਣ ਉਹ ਤੇ ਉਸ ਮਾਂ ਕਈ ਮਹੀਨਿਆਂ ਤੋਂ ਚੰਦਾ ਕਲੋਨੀ ਪਾਤੜਾਂ ਵਿੱਚ ਰਹਿੰਦੇ ਸਨ ਜਦੋਂ ਕਿ ਉਸ ਦੇ ਪਿਤਾ ਦੀ ਚਾਰ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬਿਮਾਰ ਹੋਣ ’ਤੇ ਉਸ ਨੇ ਆਪਣੀ ਮਾਂ ਭਜਨ ਕੌਰ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਸ਼ਨਿਚਰਵਾਰ ਦੀ ਰਾਤ ਉਸ ਦੀ ਮੌਤ ਹੋ ਗਈ। ਇਸ ਦੌਰਾਨ ਉਸ ਦਾ ਚਚੇਰਾ ਭਰਾ ਬਲਵੰਤ ਸਿੰਘ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਘਰ ਆਇਆ ਅਤੇ ਜਬਰੀ ਲਾਸ਼ ਚੁੱਕ ਕੇ ਲੈ ਗਿਆ।
ਦੂਜੇ ਪਾਸੇ ਬਲਵੰਤ ਸਿੰਘ ਨੇ ਕਿਹਾ ਕਿ ਉਸ ਦੇ ਚਾਚੇ ਦਾ ਲੜਕਾ ਇਕੱਲਾ ਹੀ ਪਾਤੜਾਂ ਵਿੱਚ ਰਹਿੰਦਾ ਹੈ ਜਦੋਂ ਕਿ ਸਾਰਾ ਸ਼ਰੀਕਾ ਪਿੰਡ ਮੌਲਵੀਵਾਲਾ ਵਿੱਚ ਰਹਿੰਦਾ ਹੋਣ ਕਰਕੇ ਸਹਿਮਤੀ ਨਾਲ ਸਸਕਾਰ ਪਿੰਡ ਮੌਲਵੀਵਾਲਾ ਵਿੱਚ ਕਰਨ ਲਈ ਲੈ ਕੇ ਗਏ ਸੀ। ਲਾਸ਼ ’ਤੇ ਨੀਲ ਹੱਥ ਦੇ ਅੰਗੂਠੇ ’ਤੇ ਸਿਆਹੀ ਲੱਗੀ ਹੋਈ ਸੀ। ਉਨ੍ਹਾਂ ਮੰਗ ਹੈ ਕਿ ਇਸ ਦੀ ਜਾਂਚ ਕੀਤੀ ਜਾਵੇ। ਸ਼ਹਿਰੀ ਚੌਕੀ ਪਾਤੜਾਂ ਦੇ ਮੁਖੀ ਕਰਨੈਲ ਸਿੰਘ ਨੇ ਕਿਹਾ ਕਿ ਸੂਚਨਾ ਮਿਲਣ ’ਤੇ ਲਾਸ਼ ਨੂੰ ਪਿੰਡ ਮੌਲਵੀਵਾਲੇ ਤੋਂ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ। ਦੋਵੇਂ ਧਿਰਾਂ ਦੇ ਬਿਆਨ ਦਰਜ ਕੀਤੇ ਗਏ ਹਨ। ਰਿਪੋਰਟ ਆਉਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Advertisement