For the best experience, open
https://m.punjabitribuneonline.com
on your mobile browser.
Advertisement

ਅਧੂਰੀ ਸੜਕ ਨਾ ਬਣਾਉਣ ਦਾ ਮਾਮਲਾ ਭਖਿਆ

07:02 AM Jul 15, 2023 IST
ਅਧੂਰੀ ਸੜਕ ਨਾ ਬਣਾਉਣ ਦਾ ਮਾਮਲਾ ਭਖਿਆ
ਐਕਸੀਅਨ ਵਿਰੁੱਧ ਝੰਡਾ ਮਾਰਚ ਕਰਦੇ ਹੋਏ ਲੋਕ। -ਫੋਟੋ: ਰਿਸ਼ੀ
Advertisement

ਬੀਰਬਲ ਰਿਸ਼ੀ
ਸ਼ੇਰਪੁਰ, 14 ਜੁਲਾਈ
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਚਮਕੌਰ ਸਿੰਘ ਤੇ ਬਲਾਕ ਪ੍ਰਧਾਨ ਮੇਹਰ ਸਿੰਘ ਈਸਾਪੁਰ ਦੀ ਅਗਵਾਈ ਹੇਠ ਅੱਜ ਘਨੌਰ ਕਲਾਂ-ਕਲੇਰਾਂ ਦੀ ਅਧੂਰੀ ਛੱਡੀ ਲਿੰਕ ਸੜਕ ਬਣਾਉਣ ’ਚ ਕੀਤੀ ਜਾ ਰਹੀ ਆਨਾਕਾਨੀ ਤੋਂ ਅੱਕੇ ਲੋਕਾਂ ਨੇ ਸੱਤ ਪਿੰਡਾਂ ’ਚ ਝੰਡਾ ਮਾਰਚ ਕੀਤਾ। ਐਕਸੀਅਨ ਪੰਚਾਇਤੀ ਰਾਜ ਸੰਗਰੂਰ ਵਿਰੁੱਧ ਕੀਤੀਆਂ ਜਨਤਕ ਰੈਲੀਆਂ ਦੌਰਾਨ ਕੁੰਭੜਵਾਲ-ਰੰਗੀਆਂ, ਘਨੌਰ ਕਲਾਂ-ਕਲੇਰਾਂ ਦੀ ਅੱਧੀ ਕੁ ਬਣ ਚੁੱਕੀ ਸੜਕ ਮਹਿਜ਼ ਛੇ ਮਹੀਨਿਆਂ ’ਚ ਟੁੱਟ ਜਾਣ ਅਤੇ ਘਨੌਰੀ ਕਲਾਂ ਸਕੂਲ ਦੀ ਇਮਾਰਤ ਦਾ ਕੰਮ ਅੱਧ ਵਿਚਕਾਰ ਛੱਡਣ ਤੋਂ ਖਫ਼ਾ ਕਿਸਾਨਾਂ ਨੇ ਐਕਸੀਅਨ ਦਾ ਪਿੱਟ ਸਿਆਪਾ ਕੀਤਾ। ਅੱਜ ਸਵੇਰ ਸਮੇਂ ਪਿੰਡ ਘਨੌਰ ਕਲਾਂ ਦੇ ਗੁਰਦੁਆਰਾ ਸਾਹਬਿ ਤੋਂ ਨਤਮਸਤਕ ਹੋ ਕੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਦਰਜ਼ਨਾਂ ਮੋਟਰਸਾਈਕਲਾਂ, ਜੀਪ, ਟਰਾਲੀ ਤੇ ਹੋਰ ਵਾਹਨਾਂ ’ਤੇ ਝੰਡਾ ਮਾਰਚ ਸ਼ੁਰੂ ਹੋਇਆ, ਜਿਸ ਤਹਿਤ ਪਿੰਡ ਘਨੌਰ ਕਲਾਂ, ਕਲੇਰਾਂ, ਫਰਵਾਹੀ, ਈਸਾਪੁਰ ਲੰਡਾ ਵਿੱਚ ਜਨਤਕ ਰੈਲੀਆਂ ਕੀਤੀਆਂ ਗਈਆਂ ਜਦੋਂ ਕਿ ਰੂੜਗੜ੍ਹ, ਚਾਂਗਲੀ, ਘਨੌਰੀ ਕਲਾਂ ਹੋ ਕੇ ਝੰਡਾ ਮਾਰਚ ਪਿੰਡ ਘਨੌਰ ਕਲਾਂ ’ਚ ਖਤਮ ਹੋਇਆ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਕਿਹਾ ਕਿ ਐਕਸੀਅਨ ਪੰਚਾਇਤੀ ਰਾਜ ਦੀ ਅਗਵਾਈ ਹੇਠ ਹੋਏ ਕੰਮਾਂ ’ਚ ਦੋ ਸੜਕਾਂ ਦਾ ਛੇ ਮਹੀਨੇ ’ਚ ਟੁੱਟ ਜਾਣਾ, ਜਾਂਚ ਅਧਿਕਾਰੀ ਐੱਸਡੀਐੱਮ ਧੂਰੀ ਨੂੰ ਰਿਕਾਰਡ ਦੇਣ ਤੋਂ ਇਨਕਾਰੀ ਹੋਣਾ, ਠੇਕੇਦਾਰ ਨੂੰ ਰਾਹਤ ਦੇਣ ਲਈ ਲੱਖਾਂ ਦੀ ਹੋਰ ਰਾਸ਼ੀ ਜਾਰੀ ਕਰਨ ਦੀ ਕੋਸ਼ਿਸ਼, ਘਨੌਰੀ ਕਲਾਂ ਸਕੂਲ ਦੇ ਮਾਮਲਿਆਂ ਦੀ ਡੂੰਘਾਈ ਨਾਲ ਵਿਜੀਲੈਂਸ ਜਾਂਚ ਜ਼ਰੂਰੀ ਹੈ। ਗੁਰਦੁਆਰਾ ਕਮੇਟੀ ਘਨੌਰ ਕਲਾਂ ਦੇ ਸਾਬਕਾ ਪ੍ਰਧਾਨ ਅਮਰੀਕ ਸਿੰਘ ਨੇ ਕਿਹਾ ਕਿ ਜੇਕਰ ਸੜਕ ਦਾ ਕੰਮ ਛੇਤੀ ਸ਼ੁਰੂ ਨਾ ਹੋਇਆ ਤਾਂ ਐਕਸੀਅਨ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।

Advertisement

Advertisement
Tags :
Author Image

joginder kumar

View all posts

Advertisement
Advertisement
×