For the best experience, open
https://m.punjabitribuneonline.com
on your mobile browser.
Advertisement

ਭੱਠਾ ਮਜ਼ਦੂਰਾਂ ਦੇ ਸ਼ੋਸ਼ਣ ਦਾ ਮਾਮਲਾ ਭਖਿਆ

08:21 PM Jun 29, 2023 IST
ਭੱਠਾ ਮਜ਼ਦੂਰਾਂ ਦੇ ਸ਼ੋਸ਼ਣ ਦਾ ਮਾਮਲਾ ਭਖਿਆ
Advertisement
Advertisement

ਗੁਰਨਾਮ ਸਿੰਘ ਚੌਹਾਨ

ਪਾਤੜਾਂ, 26 ਜੂਨ

ਪਿੰਡ ਦੁਤਾਲ ਵਿੱਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਇੱਟਾਂ ਦੇ ਭੱਠੇ ਦੇ ਮਾਲਕ ਅਤੇ ਜਮਾਂਦਾਰ ਵੱਲੋਂ ਇੱਟਾਂ ਦੀ ਪੁਟਾਈ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਸਰਕਾਰੀ ਸ਼ਰਤਾਂ ਮੁਤਾਬਕ ਤੈਅਸ਼ੁਦਾ ਭਾਅ ਨਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਜ਼ਦੂਰਾਂ ਨੇ ਬਣਦੀ ਮਜ਼ਦੂਰੀ ਪ੍ਰਾਪਤ ਕਰਨ ਲਈ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਹੈ। ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਲਾਦ ਸਿੰਘ ਨਿਆਲ ਦੀ ਅਗਵਾਈ ਵਿਚ ਭੱਠਾ ਮਜ਼ਦੂਰਾਂ ਨੇ ਐੱਸਡੀਐੱਮ ਪਾਤੜਾਂ ਅਤੇ ਲੇਬਰ ਕਮਿਸ਼ਨਰ ਪਟਿਆਲਾ ਨੂੰ ਦਰਖਾਸਤਾਂ ਭੇਜ ਕੇ ਇਨਸਾਫ ਦੀ ਮੰਗ ਕਰਦਿਆਂ ਮਜ਼ਦੂਰੀ ਨਾ ਦੇਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਲੇਬਰ ਕਮਿਸ਼ਨਰ ਨੂੰ ਭੇਜਿਆ ਗਿਆ ਪੱਤਰ ਦਿਖਾਉਂਦਿਆਂ ਭੱਠਾ ਮਜ਼ਦੂਰ ਸਤਪਾਲ ਸਿੰਘ, ਬਲਜਿੰਦਰ ਕੁਮਾਰ, ਮਲਖਾਨ ਰਾਮ, ਵਕੀਲ ਰਾਮ, ਦੁੱਲਾ ਰਾਮ ਚਿਮਨ ਲਾਲ ਅਤੇ ਬੱਗਾ ਰਾਮ ਨੇ ਦੱਸਿਆ ਕਿ ਉਹ ਪਿੰਡ ਦੁਤਾਲ ਦੇ ਅੰਮ੍ਰਿਤ ਲਾਲ ਐਂਡ ਕੰਪਨੀ ਭੱਠੇ ਉਤੇ ਕਰੀਬ 25 ਪਰਿਵਾਰ ਇੱਟਾਂ ਦੀ ਪਥਾਈ ਦਾ ਕੰਮ ਕਰਦੇ ਹਨ। ਭੱਠੇ ਦੇ ਮਾਲਕ ਰਮੇਸ਼ ਕੁਮਾਰ ਮਿੱਤਲ, ਪ੍ਰਮੋਦ ਕੁਮਾਰ ਅਤੇ ਜਮਾਂਦਾਰ ਭਿੰਦਾ ਰਾਮ ਮਜ਼ਦੂਰਾਂ ਦਾ ਸ਼ੋਸ਼ਣ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਆਪਸ ਵਿੱਚ ਮਿਲ ਕੇ ਸਰਕਾਰ ਵੱਲੋਂ ਤੈਅਸ਼ੁਦਾ ਮਜ਼ਦੂਰੀ ਰੇਟ ਸਮੇਤ ਜਮਾਂਦਾਰੀ 895 ਰੁਪਏ 11 ਪੈਸੇ 28 ਫਰਵਰੀ ਤੱਕ ਅਤੇ ਇੱਕ ਤੱਕ 935 ਰੁਪਏ 42 ਪੈਸੇ, ਬਿਨਾਂ ਜਮਾਂਦਾਰੀ 842 ਰੁਪਏ 80 ਪੈਸੇ 28 ਫਰਵਰੀ ਤੱਕ ਅਤੇ 1040 ਰੁਪਏ 94 ਪੈਸੇ 1 ਮਾਰਚ ਤੋਂ 31 ਅਗਸਤ 2023 ਤੱਕ ਰੇਟ ਹੈ। ਪਰ ਭੱਠਾ ਮਾਲਕ ਤੇ ਜਮਾਂਦਾਰ 570 ਰੁਪਏ ਦੇ ਹਿਸਾਬ ਨਾਲ ਮਜ਼ਦੂਰੀ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਮਜ਼ਦੂਰ 700/ ਰੁਪਏ ਲੈਣਾ ਚਾਹੁੰਦੇ ਹਨ। ਇਸ ਦੌਰਾਨ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਲਾਦ ਸਿੰਘ ਨਿਆਲ ਨੇ ਮੰਗ ਕੀਤੀ ਹੈ ਕਿ ਭੱਠਾ ਮਜ਼ਦੂਰਾਂ ਦਾ ਕੀਤਾ ਜਾ ਰਿਹਾ ਸ਼ੋਸ਼ਣ ਤੁਰੰਤ ਬੰਦ ਕਰਵਾਉਣ ਦੇ ਨਾਲ-ਨਾਲ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।zwnj;zwnj; ਇਸ ਮੌਕੇ ਭੱਠਾ ਮਜ਼ਦੂਰਾਂ ਵਿੱਚ ਪੂਲਾ ਰਾਮ, ਕਾਲਾ, ਲੱਖਾ ਰਾਮ, ਭਾਨਾ ਰਾਮ ਹਾਜ਼ਰ ਸਨ।

ਮਜ਼ਦੂਰਾਂ ਨਾਲ ਕੋਈ ਝਗੜਾ ਨਹੀਂ: ਭੱਠਾ ਮਾਲਕ

ਭੱਠਾ ਮਾਲਕ ਪ੍ਰਮੋਦ ਕੁਮਾਰ ਨੇ ਕਿਹਾ ਹੈ ਕਿ ਉਨ੍ਹਾਂ ਨਾਲ ਮਜ਼ਦੂਰਾਂ ਦਾ ਕੋਈ ਝਗੜਾ ਨਹੀਂ ਫੇਰ ਵੀ ਜੇ ਮਜ਼ਦੂਰਾਂ ਨੂੰ ਸ਼ੱਕ ਹੈ ਤਾਂ ਉਹ ਆ ਕੇ ਜਮਾਂਦਾਰ ਨਾਲ ਬੈਠ ਕੇ ਹਿਸਾਬ ਕਰ ਲੈਣ ਉਨ੍ਹਾਂ ਦੀ ਸ਼ੰਕਾ ਦੂਰ ਹੋ ਜਾਵੇਗੀ। ਜੇ ਫੇਰ ਵੀ ਪੈਸੇ ਵਧੇ ਤਾਂ ਉਨ੍ਹਾਂ ਨੂੰ ਦਿਵਾ ਦਿੱਤੇ ਜਾਣਗੇ।

Advertisement
Tags :
Advertisement
Advertisement
×