For the best experience, open
https://m.punjabitribuneonline.com
on your mobile browser.
Advertisement

ਬੰਨ੍ਹਮਾਜਰਾ ਤੋਂ ਦੁਲਚੀਮਾਜਰਾ ਤੱਕ ਸਿਸਵਾਂ ਦੀ ਡੀ-ਸਿਲਟਿੰਗ ਦਾ ਮਾਮਲਾ ਭਖਿਆ

06:40 AM Jun 10, 2024 IST
ਬੰਨ੍ਹਮਾਜਰਾ ਤੋਂ ਦੁਲਚੀਮਾਜਰਾ ਤੱਕ ਸਿਸਵਾਂ ਦੀ ਡੀ ਸਿਲਟਿੰਗ ਦਾ ਮਾਮਲਾ ਭਖਿਆ
ਡੀ-ਸਿਲਟਿੰਗ ਵਾਲੀ ਜਗ੍ਹਾ ਵਿੱਚ ਖੜ੍ਹੀ ਫਸਲ ਦਿਖਾਉਂਦਾ ਹੋਇਆ ਨਰਿੰਦਰ ਸਿੰਘ ਮਾਵੀ।
Advertisement

ਜਗਮੋਹਨ ਸਿੰਘ
ਰੂਪਨਗਰ, 9 ਜੂਨ
ਰੂਪਨਗਰ ਜ਼ਿਲ੍ਹੇ ਦੇ ਪਿੰਡ ਬੰਨ੍ਹਮਾਜਰਾ ਤੋਂ ਲੈ ਕੇ ਦੁਲਚੀਮਾਜਰਾ ਤੱਕ ਜਲ ਸਰੋਤ ਕਮ ਖਣਨ ਵਿਭਾਗ ਵੱਲੋਂ ਸਿਸਵਾਂ ਨਦੀ ’ਚੋਂ ਕਰਵਾਈ ਜਾ ਰਹੀ ਡੀ-ਸਿਲਟਿੰਗ ਦਾ ਮਾਮਲਾ ਦਿਨੋ ਦਿਨ ਗਰਮਾਉਂਦਾ ਜਾ ਰਿਹਾ ਹੈ। ਅੱਜ ਪਿੰਡ ਸੀਹੋਂਮਾਜਰਾ ਵਿੱਚ ਕਿਸਾਨਾਂ ਵੱਲੋਂ ਬੀਜਿਆ ਹਰਾ ਚਾਰਾ, ਮਾਂਹ ਅਤੇ ਹੋਰ ਫਸਲਾਂ ਦਿਖਾਉਂਦਿਆਂ ਹੋਇਆਂ ਸਾਬਕਾ ਬਲਾਕ ਸਮਿਤੀ ਚੇਅਰਮੈਨ ਨਰਿੰਦਰ ਸਿੰਘ ਮਾਵੀ ਨੇ ਦੱਸਿਆ ਕਿ ਵੀਰਵਾਰ ਨੂੰ ਦੁਲਚੀਮਾਜਰਾ ਵਿੱਚ ਡੀ-ਸਿਲਟਿੰਗ ਕਰਨ ਆਏ ਟਿੱਪਰਾਂ ਤੇ ਮਸ਼ੀਨਾਂ ਨੂੰ ਇਲਾਕਾ ਵਾਸੀਆਂ ਵੱਲੋਂ ਰੋਕਣ ਮਗਰੋਂ ਮੌਕੇ ’ਤੇ ਪਹੁੰਚੇ ਥਾਣਾ ਸਿੰਘ ਭਗਵੰਤਪੁਰ ਦੇ ਐੱਸਐੱਚਓ ਯੋਗੇਸ਼ ਕੁਮਾਰ ਅਤੇ ਤਹਿਸੀਲਦਾਰ ਚਮਕੌਰ ਸਾਹਿਬ ਨੇ ਇਲਾਕਾ ਵਾਸੀਆਂ ਨੇ ਨੁਮਾਇੰਦਿਆਂ ਦੀ ਸ਼ੁੱਕਰਵਾਰ ਨੂੰ ਰੂਪਨਗਰ ਵਿੱਚ ਐੱਸਡੀਐੱਮ ਚਮਕੌਰ ਸਾਹਿਬ ਅਮਰੀਕ ਸਿੰਘ ਦੀ ਹਾਜ਼ਰੀ ਵਿੱਚ ਜਲ ਸਰੋਤ ਕਮ ਖਣਨ ਵਿਭਾਗ ਰੂਪਨਗਰ ਦੇ ਅਧਿਕਾਰੀਆਂ ਅਤੇ ਸਬੰਧਤ ਠੇਕੇਦਾਰ ਨਾਲ ਮੀਟਿੰਗ ਕਰਵਾਈ ਸੀ ਤੇ ਮੀਟਿੰਗ ਦੌਰਾਨ ਇਲਾਕੇ ਦੇ ਲੋਕਾਂ ਦਾ ਪੱਖ ਸੁਣਨ ਤੋਂ ਬਾਅਦ ਐੱਸਡੀਐੱਮ ਨੇ ਭਰੋਸਾ ਦਿੱਤਾ ਸੀ ਕਿ ਉਹ ਖੁਦ ਮੌਕਾ ਵੇਖਣਗੇ ਜਿਸ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
ਮਾਵੀ ਨੇ ਦੱਸਿਆ ਕਿ ਹਾਲੇ ਅਧਿਕਾਰੀਆਂ ਨੇ ਮੌਕਾ ਵੀ ਨਹੀਂ ਵੇਖਿਆ ਕਿ ਮਹਿਕਮੇ ਵੱਲੋਂ ਹੁਣ ਮੁਗਲ ਮਾਜਰੀ ਵਿੱਚ ਮਸ਼ੀਨਾਂ ਤੇ ਟਿੱਪਰ ਭੇਜ ਦਿੱਤੇ ਗਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਲਾਕੇ ਦੇ ਲੋਕਾਂ ਦਾ ਪੱਖ ਸੁਣੇ ਬਿਨਾਂ ਨਦੀ ਅਤੇ ਕਿਸਾਨਾਂ ਦੀਆਂ ਪੱਕੀਆਂ ਜ਼ਮੀਨਾਂ ’ਚੋਂ ਜ਼ਬਰਦਸਤੀ ਖਣਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਲਾਕੇ ਦੇ ਲੋਕ ਵੱਡੇ ਪੱਧਰ ’ਤੇ ਸੰਘਰਸ਼ ਕਰਨਗੇ ਅਤੇ ਇਸ ਸਬੰਧੀ ਕਿਸਾਨ ਜਥੇਬੰਦੀਆਂ ਦਾ ਵੀ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਲ ਸਰੋਤ ਕਮ ਖਣਨ ਵਿਭਾਗ ਵੱਲੋਂ ਨਦੀ ਦੇ ਬਿਲਕੁਲ ਵਿਚਕਾਰ ਸਥਿਤ ਜੰਗਲਾਤ ਵਿਭਾਗ ਦੀ ਜ਼ਮੀਨ ਨੂੰ ਛੇੜਿਆ ਤੱਕ ਨਹੀਂ ਜਾ ਰਿਹਾ ਪਰ ਇਲਾਕੇ ਦੀਆਂ ਪੰਚਾਇਤਾਂ ਅਤੇ ਕਿਸਾਨਾਂ ਨੂੰ ਬਿਨਾ ਪੁੱਛਿਆਂ ਕਿਸਾਨਾਂ ਦੀਆਂ ਨਿੱਜੀ ਜ਼ਮੀਨਾਂ ਤੋਂ ਇਲਾਵਾ ਜੁਮਲਾ ਮੁਸ਼ਤਰਕਾ ਮਾਲਕਾਨ ਅਤੇ ਪੰਚਾਇਤੀ ਰਕਬੇ ’ਚੋਂ ਖਣਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Advertisement

Advertisement
Author Image

Advertisement
Advertisement
×