ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭੁੱਲਰਹੇੜੀ 66 ਕੇਵੀ ਗਰਿੱਡ ਦਾ ਮਾਮਲਾ ਭਖਿਆ

08:32 AM Jun 23, 2024 IST
ਪਿੰਡ ਭੁੱਲਰਹੇੜੀ ਵਿੱਚ ਚੋਣਵੇਂ ਕਿਸਾਨਾਂ ਦੀ ਹੋਈ ਮੀਟਿੰਗ ’ਚ ਸ਼ਾਮਲ ਹੋਏ ਆਗੂ।

ਬੀਰਬਲ ਰਿਸ਼ੀ
ਧੂਰੀ, 22 ਜੂਨ
ਇਥੇ 66 ਕੇਵੀ ਗਰਿੱਡ ਭੁੱਲਰਹੇੜੀ ਦੇ ਬਕਾਇਆ ਕੰਮ ਨੂੰ ਨਿਪਟਾ ਕੇ 25 ਜੂਨ ਤੱਕ ਸ਼ੁਰੂ ਨਾ ਕੀਤਾ ਤਾਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਤਿੰਨ ਪਿੰਡਾਂ ਦੇ ਕਿਸਾਨਾਂ ਵੱਲੋਂ ਉਕਤ ਨਵੇਂ ਗਰਿੱਡ ਦੇ ਅੱਗੇ 26 ਜੂਨ ਤੋਂ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਅੱਜ ਪਿੰਡ ਭੁੱਲਰਹੇੜੀ ਦੀ ਦਾਣਾ ਮੰਡੀ ਦੇ ਸ਼ੈੱਡ ਹੇਠ ਹੋਈ ਮੀਟਿੰਗ ਦੌਰਾਨ ਪਾਵਰਕੌਮ ਅਧਿਕਾਰੀਆਂ ਦੀ ਟਾਲ-ਮਟੌਲ ਦਾ ਸਖ਼ਤ ਨੋਟਿਸ ਲੈਂਦਿਆਂ ਉਕਤ ਫ਼ੈਸਲਾ ਲਿਆ ਗਿਆ ਅਤੇ ਨਿਰਧਾਰਤ ਸਮੇਂ ਦੌਰਾਨ ਕਿਸਾਨ ਜਥੇਬੰਦੀਆਂ ਨੇ ਲੋਕਾਂ ਦੀ ਲਾਮਬੰਦੀ ਕਰਨ ਦੀ ਵਿਉਂਤਬੰਦੀ ਕੀਤੀ ਹੈ। ਇਸ ਮੀਟਿੰਗ ਵਿੱਚ ਪਿੰਡ ਭੁੱਲਰਹੇੜੀ, ਮੀਰਹੇੜੀ, ਭੱਦਲਵੜ੍ਹ ਆਦਿ ਪਿੰਡਾਂ ਤੋਂ ਚੋਣਵੇਂ ਕਿਸਾਨਾਂ ਨੇ ਸ਼ਿਰਕਤ ਕੀਤੀ। ਕੋਅਪਰੇਟਿਵ ਬੈਂਕ ਸੰਗਰੂਰ ਦੇ ਮੈਂਬਰ ਡਾਇਰੈਕਟਰ ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ, ਇਕਾਈ ਪ੍ਰਧਾਨ ਜਸਕਰਨ ਸਿੰਘ, ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਪਵਿੱਤਰ ਸਿੰਘ, ਸਤਵੰਤ ਸਿੰਘ ਭੱਦਲਵੜ੍ਹ ਅਤੇ ਜਗਜੀਤ ਸਿੰਘ ਮੀਰਹੇੜੀ ਨੇ ਕਿਹਾ ਕਿ ਇੱਕ ਪਾਸੇ ਤਾਂ ਝੋਨੇ ਦੇ ਸੀਜ਼ਨ ਦੌਰਾਨ ਗਰਿੱਡ ਨੂੰ ਚਾਲੂ ਕਰਨਾ ਕਈ ਪਿੰਡਾਂ ਦੇ ਹਿੱਤ ਵਿੱਚ ਹੈ ਪਰ ਦੂਜੇ ਪਾਸੇ ਇੱਕ ਵੱਡਾ ਸਨਅਤਕਾਰ ਆਪਣੀ ਜਗ੍ਹਾ ਵਿੱਚ ਤਾਰਾਂ ਕੱਢਣ ਲਈ ਟਾਵਰ ਲਗਾਏ ਜਾਣ ਤੋਂ ਲਗਾਤਰ ਅੜਿੱਕਾ ਬਣਿਆ ਹੋਇਆ ਹੈ। ਆਗੂਆਂ ਨੇ ਕਿਹਾ ਕਿ ਹੁਣ ਲੋਕ ਪਾਵਰਕੌਮ ਅਧਿਕਾਰੀਆਂ ਦੇ ਲਾਰਿਆਂ ਤੋਂ ਅੱਕ ਚੁੱਕੇ ਹਨ ਅਤੇ ਹੁਣ ਲੋਕ ਨਿਰਧਾਰਤ ਸਮੇਂ ਮਗਰੋਂ ਤਿੱਖਾ ਸੰਘਰਸ਼ ਸ਼ੁਰੂ ਕਰਨਗੇ ਅਤੇ ਲੋੜ ਪਈ ਤਾਂ ਹੋਰ ਭਰਾਤਰੀ ਕਿਸਾਨ ਜਥੇਬੰਦੀਆਂ ਦਾ ਵੀ ਸਹਿਯੋਗ ਲਿਆ ਜਾ ਸਕਦਾ ਹੈ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਸਬੰਧਤ ਸਨਅਤਕਾਰ ਨੂੰ ਟਾਵਰ ਨਾ ਲਗਾਉਣ ’ਤੇ ਤਕਰੀਬਨ 22 ਲੱਖ ਰੁਪਏ ਦਾ ਖਰਚਾ ਭਰਨ ਲਈ ਕਿਹਾ ਗਿਆ ਸੀ ਜਿਸ ਦੀ ਸਮਾਂ ਸੀਮਾਂ ਸਮਾਪਤ ਦੱਸੀ ਜਾ ਰਹੀ ਹੈ।
ਐਕਸੀਅਨ ਟਰਾਂਸਮਿਸ਼ਨ ਲਾਈਨ ਦਾ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ ਜਦੋਂ ਕਿ ਐਕਸੀਅਨ ਪਾਵਰਕੌਮ ਧੂਰੀ ਨੇ ਕਿਹਾ ਕਿ ਇਹ ਲਾਈਨ ਉਨ੍ਹਾਂ ਕੋਲ ਨਹੀਂ ਅਤੇ ਨਾ ਹੀ ਇਸ ਸਬੰਧੀ ਉਨ੍ਹਾਂ ਨੂੰ ਵਿਭਾਗ ਵੱਲੋਂ ਕੋਈ ਹੁਕਮ ਨਹੀਂ ਹੋਏ ਉਂਜ ਅਜਿਹੀ ਰਾਸ਼ੀ ਸਿੱਧੀ ਪਟਿਆਲਾ ਵੀ ਭਰੀ ਜਾ ਸਕਦੀ ਹੈ।

Advertisement

Advertisement