ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਸ਼ੂ ਚੋਰੀ ਦਾ ਮਾਮਲਾ ਉਲਝਿਆ, ਪੁਲੀਸ ਪਤਾ ਲਾਉਣ ’ਚ ਨਾਕਾਮ

06:24 AM Jul 09, 2024 IST
ਪਸ਼ੂਪਾਲਕਾਂ ਨਾਲ ਮੀਟਿੰਗ ਕਰਦੇ ਹੋਏ ਅਜੈਵੀਰ ਲਾਲਪੁਰਾ।

ਬਲਵਿੰਦਰ ਰੈਤ
ਨੂਰਪੁਰ ਬੇਦੀ, 8 ਜੁਲਾਈ
ਇਲਾਕੇ ਦੇ ਤਿੰਨ ਦਰਜਨ ਤੋਂ ਵੱਧ ਪਿੰਡਾਂ ਵਿੱਚੋਂ ਚੋਰੀ ਹੋਏ ਪੰਚਾਇਤੀ ਝੋਟਿਆਂ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਕਾਇਮ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਅੱਠ ਦਿਨ ਵਿੱਚ ਚੋਰਾਂ ਦਾ ਪਤਾ ਨਹੀਂ ਲਗਾ ਸਕੀ। ਸਥਾਨਕ ਪੁਲੀਸ ਨੇ ਇੱਕ ਸਾਂਝੀ ਸ਼ਿਕਾਇਤ ’ਤੇ 17 ਝੋਟਿਆਂ ਦੇ ਚੋਰੀ ਜਾਂ ਲਾਪਤਾ ਹੋਣ ਸਬੰਧੀ ਦੋ ਮਾਮਲੇ ਦਰਜ ਕੀਤੇ ਸਨ ਅਤੇ ਮਾਮਲਿਆਂ ਨੂੰ ਸੁਲਝਾਉਣ ਲਈ ਲੋਕਾਂ ਤੋਂ 16 ਤੋਂ 30 ਮਈ ਤੱਕ ਦਾ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਸੀ। ਪਸ਼ੂਪਾਲਕਾਂ ਵੱਲੋਂ ਪੁਲੀਸ ਨੂੰ ਦਿੱਤਾ ਅਲਟੀਮੇਟਮ ਖ਼ਤਮ ਹੋਣ ਮਗਰੋਂ ਸੰਘਰਸ਼ ਉਲੀਕਣ ਲਈ ਸਿੱਧ ਚਾਨਣ ਦੇ ਧਾਰਮਿਕ ਅਸਥਾਨ ਵਿਖੇ 30 ਜੂਨ ਨੂੰ ਮਹਾਪੰਚਾਇਤ ਬੁਲਾਈ ਗਈ ਸੀ। ਪਸ਼ੂਪਾਲਕਾਂ ਦੀ ਮਹਾਪੰਚਾਇਤ ’ਚ ਡੀਐੱਸਪੀ ਰੂਪਨਗਰ ਮਨਵੀਰ ਸਿੰਘ ਬਾਜਵਾ ਨੇ ਦਸ ਦਿਨ ਦਾ ਹੋਰ ਸਮਾਂ ਮੰਗਿਆ ਸੀ। ਦੂਜੇ ਪਾਸੇ ਸੰਘਰਸ਼ ਕਮੇਟੀ ਦੇ ਆਗੂ ਗੌਰਵ ਰਾਣਾ ਨੇ ਫੋਨ ’ਤੇ ਦੱਸਿਆ ਕਿ ਅਗਲੀ ਰਣਨੀਤੀ ਤੈਅ ਕਰਨ ਲਈ ਪਸ਼ੂਪਾਲਕਾਂ ਅਤੇ ਗਠਿਤ ਕੀਤੀ ਗਈ ਸੰਘਰਸ਼ ਕਮੇਟੀ ਦੇ ਆਗੂਆਂ ਦੀ ਸਾਂਝੀ ਮੀਟਿੰਗ ਬੁਲਾਈ ਜਾ ਰਹੀ ਹੈ ਜਿਸ ਵਿੱਚ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਉਧਰ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਚੋਰ ਗਰੋਹ ਦਾ ਛੇਤੀ ਹੀ ਪਰਦਾਫਾਸ਼ ਕੀਤਾ ਜਾਵੇਗਾ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਪਿੰਡ ਹਰੀਪੁਰ ਵਿਖੇ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲੀਸ ਚੋਰੀਆਂ ਨੂੰ ਠੱਲ੍ਹ ਪਾਉਣ ਨਾਕਾਮ ਰਹੀ ਹੈ।

Advertisement

Advertisement