For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਕਾਲਜ ’ਚ ਇੱਕ ਪ੍ਰੋਫੈਸਰ ਦਾ ਮਾਮਲਾ ਵਿਧਾਨ ਸਭਾ ’ਚ ਉੱਠਿਆ

10:12 AM Sep 05, 2024 IST
ਸਰਕਾਰੀ ਕਾਲਜ ’ਚ ਇੱਕ ਪ੍ਰੋਫੈਸਰ ਦਾ ਮਾਮਲਾ ਵਿਧਾਨ ਸਭਾ ’ਚ ਉੱਠਿਆ
Advertisement

ਮਾਨਸਾ (ਜੋਗਿੰਦਰ ਸਿੰਘ ਮਾਨ): ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿੱਚ ਸਿਰਫ਼ ਇੱਕ ਹੀ ਰੈਗੂਲਰ ਪ੍ਰੋਫੈਸਰ ਹੋਣ ਦਾ ਮਾਮਲਾ ਅੱਜ ਪੰਜਾਬ ਵਿਧਾਨ ਸਭਾ ਵਿੱਚ ਗੂੰਜਿਆ। ਇਸ ਮਾਮਲੇ ਨੂੰ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਵੱਲੋਂ ਉਠਾਇਆ ਗਿਆ। ਵਿਧਾਇਕ ਵਿਜੈ ਸਿੰਗਲਾ ਨੇ ਮਾਨਸਾ ਦੇ ਜ਼ਿਲ੍ਹਾ ਬਣਨ ਤੋਂ 32 ਸਾਲ ਬਾਅਦ ਸਰਕਾਰੀ ਕਾਲਜ ਵਿੱਚ ਕੋਈ ਵੀ ਪ੍ਰੋਫੈਸਰ ਇਸ ਤੋਂ ਪਹਿਲਾਂ ਦੀ ਸਰਕਾਰਾਂ ਵੱਲੋਂ ਨਾ ਭੇਜਣ ਕਰਕੇ ਪੜ੍ਹਾਈ ਦੇ ਹੁੰਦੇ ਨੁਕਸਾਨ ਨੂੰ ਰੋਕਣ ਲਈ ਛੇਤੀ ਪ੍ਰੋਫੈਸਰ ਭੇਜਣ ਦੀ ਮੰਗ ਕੀਤੀ। ਉਨ੍ਹਾਂ ਮਾਨਸਾ ਜ਼ਿਲ੍ਹੇ ਵਿੱਚ 100 ਬਿਸਤਰਿਆਂ ਦੇ ਹਸਪਤਾਲ ’ਚ ਅੱਧੇ ਤੋਂ ਵੱਧ ਡਾਕਟਰਾਂ ਦੇ ਨਾ ਹੋਣ ਦੇ ਮਾਮਲੇ ਨੂੰ ਵੀ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ।

Advertisement

Advertisement
Advertisement
Author Image

Advertisement