For the best experience, open
https://m.punjabitribuneonline.com
on your mobile browser.
Advertisement

ਪਾਇਲ-ਧਮੋਟ ਕਲਾਂ ਸੜਕ ਦੀਆਂ ਬਰਮਾਂ ਨੀਵੀਆਂ ਹੋਣ ਕਾਰਨ ਕਾਰ ਪਲਟੀ

11:23 AM Jul 08, 2024 IST
ਪਾਇਲ ਧਮੋਟ ਕਲਾਂ ਸੜਕ ਦੀਆਂ ਬਰਮਾਂ ਨੀਵੀਆਂ ਹੋਣ ਕਾਰਨ ਕਾਰ ਪਲਟੀ
ਪਾਇਲ-ਧਮੋਟ ਕਲਾਂ ਸੜਕ ’ਤੇ ਪਲਟੀ ਹੋਈ ਕਾਰ।
Advertisement

ਦੇਵਿੰਦਰ ਸਿੰਘ ਜੱਗੀ
ਪਾਇਲ, 7 ਜੁਲਾਈ
ਇੱਥੇ ਧਮੋਟ ਕਲਾਂ ਰੋਡ ’ਤੇ ਪੈਂਦੇ ਪੈਟਰੋਲ ਪੰਪ ਲਾਗੇ ਕੱਚੇ ਬਰਮ ਤੋਂ ਪੱਕੀ ਸੜਕ ’ਤੇ ਚੜ੍ਹਾਉਣ ਸਮੇ ਕੱਟ ਵੱਜਣ ਕਾਰਨ ਕਾਰ ਪਲਟ ਗਈ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਤਜਿੰਦਰ ਸਿੰਘ ਵਾਸੀ ਘੁਡਾਣੀ ਖੁਰਦ ਦੀ ਕਾਰ ਨਾਲ ਉਸ ਸਮੇਂ ਹਾਦਸਾ ਵਾਪਰਿਆ ਜਦੋਂ ਉਹ ਨਵੀਂ ਬਣੀ ਧਮੋਟ ਕਲਾਂ ਸੜਕ ਤੋਂ ਕਾਰ ਹੇਠਾਂ ਉਤਾਰ ਕੇ ਦੁਬਾਰਾ ਸੜਕ ’ਤੇ ਚੜ੍ਹਾਉਣ ਲੱਗਾ। ਬਰਮ ਨੀਵਾਂ ਹੋਣ ਕਰ ਕੇ ਸੜਕ ਦੀ ਬਣੀ ਟੱਕਰ ਵਿਚ ਟਾਇਰ ਫਸਣ ਕਾਰਨ ਕਾਰ ਪਲਟੇ ਖਾਂਦੀ ਹੋਈ ਸੜਕ ਦੇ ਦੂਜੇ ਪਾਸੇ ਚਲੀ ਗਈ। ਇਸ ਹਾਦਸੇ ਕਾਰਨ ਗੱਡੀ ਦਾ ਕਾਫ਼ੀ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਗਈ ਹੈ। ਇਸ ਹਾਦਸੇ ਦਾ ਕਾਰਨ ਸੜਕ ਬਣਾਉਣ ਤੋਂ ਬਾਅਦ ਬਰਮਾਂ ’ਤੇ ਮਿੱਟੀ ਨਾ ਪਾਉਣਾ ਦੱਸਿਆ ਜਾ ਰਿਹਾ ਹੈ।
ਸਮਾਜਸੇਵੀ ਅਵਤਾਰ ਸਿੰਘ ਜਰਗੜੀ, ਨੰਬਰਦਾਰ ਨਰਿੰਦਰ ਸਿੰਘ, ਪ੍ਰਧਾਨ ਗੁਰਦੀਪ ਸਿੰਘ ਜੰਡਾਲੀ ਅਤੇ ਬਲਵੀਰ ਸਿੰਘ ਧਮੋਟ ਨੇ ਕਿਹਾ ਕਿ ਪਾਇਲ ਤੋਂ ਭਾਡੇਵਾਲ ਨਹਿਰੀ ਪੁਲ ਤੱਕ ਪੀਐੱਮਜੀਵਾਈਐੱਸ ਅਧੀਨ ਬਣ ਰਹੀ ਸੜਕ ਦੀ ਚੌੜਾਈ ਪੂਰੀ ਨਹੀਂ ਬਣਾਈ ਜਾ ਰਹੀ। ਸੜਕ ਦੇ ਆਲੇ-ਦੁਆਲੇ ਲਾਈ ਇੱਟ ਦੇ ਅੰਦਰ ਹੀ ਬਣਾਈ ਜਾ ਰਹੀ ਹੈ। ਬਜਰੀ ਅਤੇ ਲੁੱਕ ਵੀ ਬਾਹਰੀ ਕਿਨਾਰਿਆਂ ਤੱਕ ਨਹੀਂ ਪਾਈ ਜਾ ਰਹੀ ਅਤੇ ਨਾ ਹੀ ਬਰਮਾਂ ’ਤੇ ਮਿੱਟੀ ਪਾਈ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਮਹਿਕਮਾ ਸੜਕ ਨੂੰ ਪੂਰੇ ਮਾਪਦੰਡਾਂ ਅਨੁਸਾਰ ਬਣਾਵੇ।

Advertisement

ਸਮੱਗਰੀ ਪੂਰੀ ਪਾਈ ਜਾ ਰਹੀ ਹੈ: ਐਕਸੀਅਨ

ਐਕਸੀਅਨ ਲੁਧਿਆਣਾ ਨਿਰਪਾਲ ਸਿੰਘ ਨੇ ਕਿਹਾ ਕਿ ਸੜਕ ਉੱਪਰ ਲੁੱਕ ਆਦਿ ਪੂਰੀ ਮਿਕਦਾਰ ਵਿੱਚ ਪਾਈ ਜਾ ਰਹੀ ਹੈ। ਸੜਕ ਦੇ ਬਰਮਾਂ ’ਤੇ ਮਿੱਟੀ ਦਾ ਕੰਮ ਬਰਸਾਤ ਹੋਣ ਕਾਰਨ ਰੁਕ ਗਿਆ ਹੈ ਜਿਸ ਨੂੰ ਜਲਦੀ ਹੀ ਦੁਬਾਰਾ ਸ਼ੁਰੂ ਕੀਤਾ ਜਾਵੇਗਾ।ਇਸ ਸਬੰਧੀ ਜਦੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਸੰਪਰਕ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਫੋਨ ਬੰਦ ਆਉਣ ਕਾਰਨ ਗੱਲਬਾਤ ਨਹੀਂ ਹੋ ਸਕੀ।

Advertisement

ਉਸਾਰੀ ਮੁਕੰਮਲ ਹੋਣ ’ਤੇ ਪਾਈ ਜਾਵੇਗੀ ਮਿੱਟੀ: ਠੇਕੇਦਾਰ

ਠੇਕੇਦਾਰ ਦਲਜੀਤ ਸਿੰਘ ਖੁਰਦ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੜਕ ਮੁਕੰਮਲ ਹੋਣ ਤੋਂ ਬਾਅਦ ਹੀ ਬਰਮਾਂ ’ਤੇ ਮਿੱਟੀ ਪਾਈ ਜਾਵੇਗੀ।

Advertisement
Author Image

sukhwinder singh

View all posts

Advertisement