ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਰ ਸਵਾਰ ਪੈਟਰੋਲ ਪੰਪ ਤੋਂ ਨਗਦੀ ਲੁੱਟ ਕੇ ਫ਼ਰਾਰ

07:44 AM Apr 25, 2024 IST

ਪੱਤਰ ਪ੍ਰੇਰਕ
ਤਪਾ ਮੰਡੀ, 24 ਅਪਰੈਲ
ਇੱਥੇ ਕੱਲ੍ਹ ਦੇਰ ਸ਼ਾਮ ਚਾਰ ਕਾਰ ਸਵਾਰ ਅਣਪਛਾਤੇ ਲੁਟੇਰਿਆਂ ਨੇ ਮੈਡੀਕਲ ਸਟੋਰ ਲੁੱਟਣ ਦੀ ਕੋਸ਼ਿਸ਼ ਕੀਤੀ ਤੇ ਜਾਂਦੇ ਸਮੇਂ ਬਰਨਾਲਾ-ਬਠਿੰਡਾ ਰੋਡ ’ਤੇ ਪੈਟਰੋਲ ਪੰਪ ਤੋਂ 3250 ਰੁਪਏ ਦਾ ਤੇਲ ਪੁਆ ਕੇ ਅਤੇ 10 ਹਜ਼ਾਰ ਰੁਪਏ ਦੀ ਨਗਦੀ ਲੁੱਟ ਕੇ ਫ਼ਰਾਰ ਹੋ ਗਏ।
ਇਸ ਸਬੰਧੀ ਗੋਇਲ ਮੈਡੀਕੋਜ਼ ਦੇ ਮਾਲਕ ਸਚਿਨ ਗੋਇਲ ਨੇ ਦੱਸਿਆ ਕਿ ਰਾਤ 8 ਵਜੇ ਉਹ ਆਪਣੀ ਦੁਕਾਨ ’ਤੇ ਬੈਠਾ ਸੀ ਤਾਂ ਇਕ ਕਾਰ ਆ ਕੇ ਰੁਕੀ। ਦੋ ਅਣਪਛਾਤੇ ਨੌਜਵਾਨ ਮੂੰਹ ਢਕ ਕੇ ਦੁਕਾਨ ’ਤੇ ਆਏ ਅਤੇ ਨਗਦੀ ਲੁੱਟਣ ਦੀ ਕੋਸ਼ਿਸ਼ ਕੀਤੀ। ਗੋਇਲ ਨੇ ਦੱਸਿਆ ਕਿ ਉਸ ਨੇ ਉਨ੍ਹਾਂ ਨੂੰ ਧੱਕਾ ਦੇ ਕੇ ਸੁੱਟ ਦਿੱਤਾ। ਉਸ ਨੇ ਦੱਸਿਆ ਕਿ ਕਾਰ ’ਚ ਬੈਠੇ ਦੋ ਹੋਰਨਾਂ ਨੂੰ ਇਸ਼ਾਰਾ ਕੀਤਾ ਤੇ ਮੁਲਜ਼ਮ ਕਾਰ ਭਜਾ ਕੇ ਫ਼ਰਾਰ ਹੋ ਗਏ।
ਇਸ ਘਟਨਾ ਤੋਂ ਬਾਅਦ ਮੁਲਜ਼ਮ ਕਾਰ ਬਰਨਾਲਾ-ਬਠਿੰਡਾ ਰੋਡ ’ਤੇ ਸਥਿਤ ਪੈਟਰੋਲ ਪੰਪ ’ਤੇ ਲੈ ਕੇ ਪੁੱਜੇ। ਪੰਪ ਦੇ ਕਰਮਚਾਰੀ ਦਿਲਪ੍ਰੀਤ ਸਿੰਘ ਅਨੁਸਾਰ ਦੋ ਨੌਜਵਾਨ ਕਾਰ ਤੋਂ ਉੱਤਰੇ ਅਤੇ 3000 ਰੁਪਏ ਦਾ ਪੈਟਰੋਲ ਪਾਉਣ ਲਈ ਕਿਹਾ, ਉਨ੍ਹਾਂ ਨੇ 250 ਰੁਪਏ ਦਾ ਹੋਰ ਤੇਲ ਪਵਾ ਲਿਆ। ਦਿਲਪ੍ਰੀਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਦਾ ਡਰ ਦੇ ਕੇ 10 ਹਜ਼ਾਰ ਰੁਪਏ ਦੀ ਨਗਦੀ ਵੀ ਲੁੱਟ ਲਈ ਤੇ ਫ਼ਰਾਰ ਹੋ ਗਏੇ। ਇਸ ਦੀ ਸੂਚਨਾ ਥਾਣਾ ਤਪਾ ਦੇ ਇੰਚਾਰਜ ਕੁਲਜਿੰਦਰ ਸਿੰਘ ਗਰੇਵਾਲ ਨੂੰ ਦੇ ਦਿੱਤੀ ਗਈ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

Advertisement
Advertisement