ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਰ ਚਾਲਕ ਨੇ ਪੰਜ ਮਜ਼ਦੂਰਾਂ ਨੂੰ ਲਪੇਟ ਵਿੱਚ ਲਿਆ, ਇਕ ਦੀ ਮੌਤ

10:20 AM Nov 03, 2024 IST

ਕੁਲਦੀਪ ਸੂਦ
ਹੰਢਿਆਇਆ, 2 ਨਵੰਬਰ
ਇੱਥੇ ਕੌਮੀ ਮਾਰਗ 7 ’ਤੇ ਬਰਨਾਲਾ ਤੋਂ ਬਠਿੰਡਾ ਜਾ ਰਹੀ ਕਾਰ, ਪਹਿਲਾਂ ਮੋਟਰਸਾਈਕਲ, ਫੇਰ ਪੈਦਲ ਜਾ ਰਹੇ ਪੰਜ ਪਰਵਾਸੀਆਂ ਨੂੰ ਟੱਕਰ ਮਾਰ ਕੇ ਦਰੱਖਤ ਨਾਲ ਜਾ ਟਕਰਾਈ। ਇਸ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ ਤੇ ਪੰਜ ਜਣੇ ਜ਼ਖ਼ਮੀ ਹੋ ਗਏ। ਕਾਰ ਨੰਬਰ ਪੀਬੀ 30 ਐੱਸ. 2281, ਜਿਸ ਨੂੰ ਗਗਨਦੀਪ ਸਿੰਘ ਵਾਸੀ ਭਾਈ ਮਤੀਦਾਸ ਨਗਰ ਬਠਿੰਡਾ ਚਲਾ ਰਿਹਾ ਸੀ ਨੇ ਪਹਿਲਾਂ ਮੋਟਰਸਾਈਕਲ ਨੂੰ ਟੱਕਰ ਮਾਰੀ। ਮਗਰੋਂ ਕਾਰ ਨੇ ਪੈਦਲ ਜਾ ਰਹੇ ਪੰਜ ਪਰਵਾਸੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਫੇਰ ਕਾਰ ਖਤਾਨਾਂ ਵਿੱਚ ਦਰੱਖਤ ਨਾਲ ਟਕਰਾ ਗਈ। ਹਾਦਸੇ ਵਿੱਚ ਰਵੀ ਕੁਮਾਰ ਪੁੱਤਰ ਜਗਦੀਸ਼ ਵਾਸੀ ਮਦਰਹਵਾ ਜ਼ਿਲ੍ਹਾ ਸਾਬਰਮਤੀ (ਉੱਤਰ ਪ੍ਰਦੇਸ਼) ਦੀ ਮੌਤ ਹੋ ਗਈ। ਪੁਲੀਸ ਚੌਕੀ ਹੰਢਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਤੇ ਅਸ਼ਵਨੀ ਪੁੱਤਰ ਭੋਲਾ ਸਿੰਘ ਵਾਸੀ ਪਿੱਥੋ ਨੂੰ ਏਮਸ ਹਸਪਤਾਲ ਬਠਿੰਡਾ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ। ਲਵਕੁਸ਼ ਪੁੱਤਰ ਰਾਮ ਬਹਾਦਰ, ਤੇਜ ਰਾਮ ਪੁੱਤਰ ਕੁੱਨਾ ਰਾਮ, ਵਿਨੋਦ ਕੁਮਾਰ ਪੁੱਤਰ ਕੰਨੇ ਲਾਲ ਸਾਰੇ ਵਾਸੀ ਮਦਰਹਵਾ (ਉੱਤਰ ਪ੍ਰਦੇਸ਼) ਨੂੰ ਗੁਰੂ ਗੋਬਿੰਦ ਸਿੰਘ ਹਸਪਤਾਲ ਫਰੀਦਕੋਟ ਰੈਫ਼ਰ ਕਰ ਦਿੱਤਾ। ਇਸ ਦੌਰਾਨ ਏਡੀਸੀ (ਜ) ਜਨਾਬ ਲਤੀਫ਼ ਅਹਿਮਦ ਘਟਨਾ ਸਥਾਨ ’ਤੇ ਪੁੱਜੇ। ਕਾਰ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ। ਤਫ਼ਤੀਸ਼ੀ ਅਫ਼ਸਰ ਬੂਟਾ ਸਿੰਘ ਨੇ ਦੱਸਿਆ ਕਿ ਜਗਦੀਪ ਪੁੱਤਰ ਮੁਨੇਸਰ ਵਾਸੀ ਮਦਰਹਵਾ (ਉਤਰ ਪ੍ਰਦੇਸ਼) ਦੇ ਬਿਆਨਾਂ ਦੇ ਅਧਾਰ ’ਤੇ ਕਾਰ ਡਰਾਈਵਰ ਗਗਨਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਾਰੇ ਪਰਵਾਸੀ ਹੰਢਿਆਇਆ ਵਿੱਚ ਇੱਕ ਢਾਬੇ ’ਤੇ ਕੰਮ ਕਰਦੇ ਸਨ।

Advertisement

Advertisement