For the best experience, open
https://m.punjabitribuneonline.com
on your mobile browser.
Advertisement

ਹਾਦਸੇ ’ਚ ਕਾਰ ਚਾਲਕ ਹਲਾਕ

07:19 AM Sep 17, 2024 IST
ਹਾਦਸੇ ’ਚ ਕਾਰ ਚਾਲਕ ਹਲਾਕ
Advertisement

ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 16 ਸਤੰਬਰ
ਢਕੌਲੀ ਖੇਤਰ ਦੀ ਐੱਮਐੱਸ ਐਨਕਲੇਵ ਕਲੋਨੀ ਵਿੱਚ ਤੇਜ਼ ਰਫ਼ਤਾਰ ਚਾਰ ਚਾਲਕ ਨੇ ਸੜਕ ਕਿਨਾਰੇ ਖੜ੍ਹੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਤੇਜ਼ ਰਫ਼ਤਾਰ ਕਾਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਸੀਸੀਟੀਵੀ ਵਿੱਚ ਕੈਦ ਹੋ ਗਿਆ ਹੈ। ਹਾਦਸੇ ਮਗਰੋਂ ਤੇਜ਼ ਰਫ਼ਤਾਰ ਕਾਰ ਪਲਟ ਗਈ ਤੇ ਉਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮ੍ਰਿਤਕ ਦੀ ਪਛਾਣ ਪਰਮਿੰਦਰ ਸਿੰਘ (27) ਵਾਸੀ ਪਿੰਡ ਢਕੋਲੀ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਹਾਦਸਾ ਐਤਵਾਰ ਰਾਤ ਪੌਣੇ 11 ਵਜੇ ਵਾਪਰਿਆ। ਟੈਕਸੀ ਡਰਾਈਵਰ ਪਰਮਿੰਦਰ ਸਿੰਘ ਸਵਾਰੀਆਂ ਉਤਾਰ ਕੇ ਆਪਣੇ ਘਰ ਪਿੰਡ ਢਕੌਲੀ ਜਾ ਰਿਹਾ ਸੀ। ਕਾਰ ਅੱਗੇ ਕੁੱਤਾ ਆ ਜਾਣ ਕਾਰਨ ਤੇਜ਼ ਰਫ਼ਤਾਰ ਕਾਰ ਕਿਨਾਰੇ ਖੜ੍ਹੀ ਇਕ ਹੋਰ ਕਾਰ ਨਾਲ ਟਕਰਾ ਗਈ। ਹਾਦਸੇ ਮਗਰੋਂ ਮੌਕੇ ਤੇ ਇਕੱਤਰ ਹੋਏ ਲੋਕਾਂ ਨੇ ਡਰਾਈਵਰ ਨੂੰ ਬਾਹਰ ਕੱਢਿਆ ਪਰ ਉਸ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ।

Advertisement

ਸੜਕ ਹਾਦਸੇ ਕਾਰਨ ਮੌਤ

ਪੱਤਰ ਪ੍ਰੇਰਕ
ਬਨੂੜ, 16 ਸਤੰਬਰ
ਇੱਥੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ’ਤੇ ਡਾਕਟਰ ਆਈਟੀ ਕਾਲਜ ਸਾਹਮਣੇ ਅਣਪਛਾਤੇ ਵਾਹਨ ਵੱਲੋਂ ਮੋਟਰਸਾਈਕਲ ਰਿਕਸ਼ਾ ਰੇਹੜੀ ਨੂੰ ਟੱਕਰ ਮਾਰਨ ਕਾਰਨ ਰੇਹੜੀ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਜਸਵੰਤ ਸਿੰਘ ਬਨੂੜ ਅਧੀਨ ਪੈਂਦੇ ਬਾਂਡਿਆ ਬਸੀ ਦਾ ਵਸਨੀਕ ਸੀ। ਜਾਣਕਾਰੀ ਅਨੁਸਾਰ ਜਸਵੰਤ ਸਿੰਘ ਬੀਤੀ ਦੇਰ ਸ਼ਾਮ ਆਪਣੀ ਰਿਕਸ਼ਾ ਰੇਹੜੀ ਉੱਤੇ ਮਿਰਚਾਂ ਲੈ ਕੇ ਜਾਂਸਲਾ ਮੰਡੀ ਵਿੱਚ ਵੇਚਣ ਜਾ ਰਿਹਾ ਸੀ। ਕਾਲਜ ਦੇ ਸਾਹਮਣੇ ਪਿੱਛੋਂ ਜਾ ਰਹੇ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਰੇਹੜੀ ਨੂੰ ਟੱਕਰ ਮਾਰੀ। ਹਾਦਸੇ ਵਿੱਚ ਚਾਲਕ ਜਸਵੰਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਤੇ ਵਾਹਨ ਚਾਲਕ ਵਾਹਨ ਸਣੇ ਫ਼ਰਾਰ ਹੋ ਗਿਆ। ਟਰੈਫਿਕ ਹਾਈਵੇਅ ਪੁਲੀਸ ਦੇ ਏਐੱਸਆਈ ਜੁਗਰਾਜ ਸਿੰਘ ਤੇ ਹੌਲਦਾਰ ਮਨਜੀਤ ਸਿੰਘ ਨੇ ਜ਼ਖ਼ਮੀ ਨੂੰ ਗਿਆਨ ਸਾਗਰ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Advertisement

Advertisement
Author Image

Advertisement