ਸੰਘਣੀ ਧੁੰਦ ਦੌਰਾਨ ਕਾਰ ਟਰੱਕ ਨਾਲ ਟਕਰਾਈ
06:58 AM Jan 14, 2024 IST
Advertisement
ਪੱਤਰ ਪ੍ਰੇਰਕ
ਬਨੂੜ, 13 ਜਨਵਰੀ
ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ’ਤੇ ਸ਼ਹਿਰ ਦੀ ਹਦੂਦ ਵਿੱਚ ਸਥਿਤ ਐੱਫਡੀਡੀਆਈ ਸਾਹਮਣੇ ਸੰਘਣੀ ਧੁੰਦ ਕਾਰਨ ਕਾਰ ਅਤੇ ਟਰੱਕ ਆਪਸ ਵਿੱਚ ਟਕਰਾ ਗਏ। ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਰਜਨੀਸ਼ ਕੁਮਾਰ ਪੁੱਤਰ ਅਨਿਲ ਕੁਮਾਰ ਵਾਸੀ ਸਰਦੂਲਗੜ੍ਹ ਕਾਰ ਰਾਹੀਂ ਪਰਿਵਾਰ ਸਮੇਤ ਸਰਦੂਲਗੜ੍ਹ ਤੋਂ ਚੰਡੀਗੜ੍ਹ ਜਾ ਰਿਹਾ ਸੀ। ਜਦੋਂ ਕਾਰ ਬਨੂੜ ਸ਼ਹਿਰ ’ਚੋਂ ਗੁਜ਼ਰਦੇ ਕੌਮੀ ਮਾਰਗ ’ਤੇ ਬਣਾਏ ਓਵਰਬ੍ਰਿਜ ਤੋਂ ਐੱਫਡੀਡੀਆਈ ਸਾਹਮਣੇ ਪਹੁੰਚੀ ਤਾਂ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਹਾਦਸੇ ਕਾਰਨ ਕੌਮੀ ਮਾਰਗ ’ਤੇ ਆਵਾਜਾਈ ਠੱਪ ਹੋ ਗਈ। ਸੂਚਨਾ ਮਿਲਦਿਆਂ ਹੀ ਟਰੈਫ਼ਿਕ ਇੰਚਾਰਜ ਏਐੱਸਆਈ ਸਤੀਸ਼ ਕੁਮਾਰ ਘਟਨਾ ਸਥਾਨ ’ਤੇ ਪਹੁੰਚੇ ਅਤੇ ਆਵਾਜਾਈ ਚਾਲੂ ਕਰਵਾਈ।
Advertisement
Advertisement
Advertisement