For the best experience, open
https://m.punjabitribuneonline.com
on your mobile browser.
Advertisement

ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੀ ਸਮਰੱਥਾ ਵਧੇਗੀ

09:11 AM Mar 11, 2024 IST
ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੀ ਸਮਰੱਥਾ ਵਧੇਗੀ
ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-1 ਦੀ ਬਾਹਰੀ ਝਲਕ। -ਫੋਟੋ: ਪੀਟੀਆਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-1 ਦੀ ਏਕੀਕ੍ਰਿਤ ਇਮਾਰਤ ਦਾ ਉਦਘਾਟਨ ਕੀਤਾ। ਇਸ ਇਮਾਰਤ ਦੀ ਹੁਣ ਸਾਲਾਨਾ ਸਮਰੱਥਾ ਦੁੱਗਣੀ ਹੋ ਗਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-1 ਦੀ ਏਕੀਕ੍ਰਿਤ ਇਮਾਰਤ ਦਾ ਉਦਘਾਟਨ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਤੋਂ ਆਨਲਾਈਨ ਕੀਤਾ। ਜਾਣਕਾਰੀ ਅਨੁਸਾਰ ਟਰਮੀਨਲ 1 ਵਿੱਚ ਹੁਣ 24 ਦਾਖ਼ਲਾ ਗੇਟ (ਐਂਟਰੀ ਗੇਟ) ਅਤੇ 100 ਚੈੱਕਇੰਨ ਕਾਊਂਟਰ ਹਨ।
ਇਸ ਦੇ ਸਾਰੇ ਗੇਟਾਂ ’ਤੇ ਚਿਹਰੇ ਦੀ ਪਛਾਣ ਦੀ ਸਹੂਲਤ ਹੈ। ਹਵਾਈ ਜਹਾਜ਼ ਨੂੰ ਟਰਮੀਨਲ ਨਾਲ ਜੋੜਨ ਲਈ 22 ਸਟੈਂਡ ਜਾਂ ਐਰੋਬ੍ਰਿਜ ਹਨ। ਟਰਮੀਨਲ ਦੀ ਇਮਾਰਤ ਅਜਿਹੀ ਹੈ ਕਿ ਅੰਦਰਲੇ ਹਿੱਸੇ ਵਿੱਚ ਵੱਧ ਤੋਂ ਵੱਧ ਸੂਰਜ ਦੀ ਰੌਸ਼ਨੀ ਜਾ ਸਕੇ। ਇਸ ਦਾ ਕੁੱਲ ਖੇਤਰਫਲ ਤਿੰਨ ਗੁਣਾ ਤੋਂ ਵੱਧ ਕੇ 2,06,950 ਵਰਗ ਮੀਟਰ ਹੋ ਗਿਆ ਹੈ। ਕਾਬਿਲੇਗੌਰ ਹੈ ਕਿ ਇਸ ਅੱਡੇ ਤੋਂ ਪ੍ਰਤੀ ਦਿਨ ਲਗਪਗ 1,500 ਉਡਾਣਾਂ ਦਾ ਪ੍ਰਬੰਧਨ ਹੁੰਦਾ ਹੈ। ਹਵਾਈ ਅੱਡੇ ’ਤੇ ਇਸ ਸਮੇਂ ਤਿੰਨ ਟਰਮੀਨਲ ਟੀ-1, ਟੀ-2 ਅਤੇ ਟੀ-3 ਹਨ, ਜਿਨ੍ਹਾਂ ਦੀ ਸਮਰੱਥਾ ਵਿਸਥਾਰ ਤੋਂ ਵਧ ਗਈ ਹੈ। ਇਹ ਹਰ ਸਾਲ ਚਾਰ ਕਰੋੜ ਯਾਤਰੀਆਂ ਦੀ ਹੋਵੇਗੀ, ਜੋ ਪੁਰਾਣੇ ਟਰਮੀਨਲ ਨਾਲੋਂ ਦੁੱਗਣੀ ਹੈ। ਦਿੱਲੀ ਹਵਾਈ ਅੱਡਾ ਜੀਐਮਆਰ ਦੀ ਅਗਵਾਈ ਵਾਲੀ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਦੁਆਰਾ ਚਲਾਇਆ ਜਾਂਦਾ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਆਜ਼ਮਗੜ੍ਹ ਵਿੱਚ ਕਰੀਬ 10,000 ਕਰੋੜ ਰੁਪਏ ਦੀ ਲਾਗਤ ਵਾਲੇ 12 ਨਵੇਂ ਟਰਮੀਨਲਾਂ ਸਮੇਤ 15 ਏਅਰਪੋਰਟ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ, ਜਿਨ੍ਹਾਂ ਵਿੱਚ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਵੀ ਸ਼ਾਮਲ ਹੈ।

Advertisement

Advertisement
Author Image

Advertisement
Advertisement
×